FacebookTwitterg+Mail

Pics : ਮਹਿਬੂਬ ਸਟੂਡੀਓ ਦੇ ਬਾਹਰ ਇਕੱਠੇ ਦਿਖੇ ਰਣਬੀਰ-ਆਲੀਆ

ranbir kapoor
06 June, 2018 01:32:16 PM

ਮੁੰਬਈ (ਬਿਊਰੋ)— ਰਣਬੀਰ ਕਪੂਰ ਅਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਰਿਸ਼ਤੇ ਨੂੰ ਲੈ ਕੇ ਖੂਬ ਸੁਰਖੀਆਂ ਬਟੌਰ ਰਹੇ ਹਨ। ਸ਼ੁਰੂਆਤੀ ਦਿਨਾਂ 'ਚ ਇਹ ਦੋਵੇਂ ਖੁੱਲ੍ਹ ਕੇ ਸਾਹਮਣੇ ਨਹੀਂ ਆਏ ਪਰ ਕੁਝ ਦਿਨ ਬਾਅਦ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਮੀਡੀਆ ਨਾਲ ਖੁੱਲ੍ਹ ਕੇ ਗੱਲਬਾਤ ਕਰ ਰਹੇ ਹਨ।

Punjabi Bollywood Tadka

ਦਰਸਅਲ, ਇਹ ਦੋਵੇਂ ਨਿਰਦੇਸ਼ਕ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਬੁਲਗਾਰਿਆ 'ਚ ਹੋਈ ਸੀ। ਇਸ ਦੌਰਾਨ ਹੀ ਰਣਬੀਰ ਅਤੇ ਆਲੀਆ ਵਿਚਕਾਰ ਨਜ਼ਦੀਕੀਆਂ ਵਧੀਆਂ ਹਨ।

Punjabi Bollywood Tadka

ਉੱਥੇ ਹੀ ਕੱਲ ਆਲੀਆ ਅਤੇ ਰਣਬੀਰ ਫਿਲਮ ਦੀ ਸ਼ੂਟਿੰਗ ਲਈ ਮਹਿਬੂਬ ਸਟੂਡੀਓ ਇਕੱਠੇ ਪਹੁੰਚੇ ਸਨ। ਇਸ ਦੌਰਾਨ ਰਣਬੀਰ ਬਿਲਕੁਲ ਅਨੋਖੇ ਅੰਦਾਜ਼ 'ਚ ਨਜ਼ਰ ਆਏ। ਦਰਸਅਲ, ਰਣਬੀਰ ਨੇ ਜੋ ਟੀ-ਸ਼ਰਟ ਪਹਿਨੀ ਸੀ, ਉਸ 'ਤੇ ਲਿਖਿਆ ਸੀ 'ਅਪ੍ਰਰੂਵਡ'। ਮਤਲਬ ਰਣਬੀਰ ਨਾ ਸਿਰਫ ਆਪਣੀਆਂ ਗੱਲਾਂ ਨਾਲ ਹੀ ਨਹੀਂ, ਬਲਕਿ ਆਪਣੇ ਸਟਾਇਲ ਰਾਹੀਂ ਉਹ ਦੱਸਣਾ ਚਾਹੁੰਦੇ ਹਨ ਕਿ ਆਲੀਆ ਉਨ੍ਹਾਂ ਲਈ ਉਹ ਕਿੰਨੀ ਅਹਿਮ ਹੈ।

Punjabi Bollywood Tadka

ਇਸ ਦੌਰਾਨ ਆਲੀਆ ਕਾਫੀ ਕੂਲ ਲੱਗ ਰਹੀ ਸੀ। ਆਲੀਆ ਸਫੈਦ ਰੰਗ ਦੀ ਟੀ-ਸ਼ਰਟ ਅਤੇ ਕਾਲ ਰੰਗ ਦੀ ਡੇਨਿਮ ਪਹਿਨੇ ਦਿਖੀ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਬੈਨਰ ਹੇਠ ਬਣ ਰਹੀ ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood Tadka


Tags: Ranbir Kapoor Alia Bhatt Mehboob Studio Brahmastra Shooting Bollywood Actor

Edited By

Kapil Kumar

Kapil Kumar is News Editor at Jagbani.