FacebookTwitterg+Mail

'ਵੀਰੇ ਦੀ ਵੈਡਿੰਗ' 'ਚ ਸਵਰਾ ਦੇ ਬੋਲਡ ਸੀਨ ਤੋਂ ਰਣਬੀਰ ਸਨ ਬੇਖਬਰ, ਜਾਣਨ ਤੋਂ ਬਾਅਦ ਦਿੱਤਾ ਅਜਿਹਾ ਬਿਆਨ

ranbir kapoor
27 June, 2018 05:28:35 PM

ਮੁੰਬਈ (ਬਿਊਰੋ)— ਉਂਝ ਤਾਂ ਅੱਜਕਲ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ 'ਸੰਜੂ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ ਪਰ ਅੱਜਕਲ ਉਹ ਆਪਣੀ ਫਿਲਮ ਨਹੀਂ ਬਲਕਿ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਵਧੇਰੇ ਹਨ। ਹਾਲ ਹੀ 'ਚ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਪਹੁੰਚੇ ਰਣਬੀਰ ਤੋਂ ਜਦੋਂ ਉਨ੍ਹਾਂ ਦੀ ਭੈਣ ਕਰੀਨਾ ਦੀ ਫਿਲਮ 'ਵੀਰੇ ਦੀ ਵੈਡਿੰਗ' 'ਚ ਸਵਰਾ ਭਾਸਕਰ ਦੇ ਬੋਲਡ ਸੀਨ ਨੂੰ ਲੈ ਕੇ ਉਨ੍ਹਾਂ ਦੇ ਰਿਐਕਸ਼ਨ ਬਾਰੇ 'ਚ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਵੀ ਬੇਹੱਦ ਲਾਜਵਾਬ ਸੀ। ਪਹਿਲਾਂ ਤਾਂ ਰਣਬੀਰ ਨੇ ਕਿਹਾ ਕਿ ਕੀ ਸੱਚੀ 'ਚ ਫਿਲਮ 'ਚ ਅਜਿਹਾ ਵੀ ਕੋਈ ਸੀਨ ਹੈ? ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਉਹ ਫਿਲਮ ਜ਼ਰੂਰ ਦੇਖਣਗੇ।
ਦੱਸਣਯੋਗ ਹੈ ਕਿ ਇਹ ਫਿਲਮ ਦਾ ਉਹੀ ਸੀਨ ਹੈ, ਜਿਸ ਨੂੰ ਲੈ ਕੇ ਫਿਲਮ ਨੂੰ ਕਾਫੀ ਟਰੋਲ ਕੀਤਾ ਗਿਆ ਸੀ। ਖਾਸ ਤੌਰ 'ਤੇ ਸਵਰਾ ਭਾਸਕਰ ਨੂੰ ਇਸ ਸੀਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਇੰਟਰਵਿਊ ਦੌਰਾਨ ਰਣਬੀਰ ਆਪਣੇ ਭਾਣਜੇ ਤੈਮੂਰ 'ਤੇ ਵੀ ਬਿਆਨ ਦੇ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੇ ਭਾਣਜੇ ਤੈਮੂਰ ਨੂੰ ਮਿਲ ਰਹੀ ਲਾਈਮਲਾਈਟ ਤੋਂ ਖੁਸ਼ ਨਹੀਂ ਹਨ, ਕਿਉਂਕਿ ਇਸ ਨਾਲ ਬੱਚੇ 'ਤੇ ਬੁਰਾ ਅਸਰ ਪੈ ਸਕਦਾ ਹੈ।
ਉਨ੍ਹਾਂ ਨੇ ਕਿਹਾ, ''ਤੈਮੂਰ ਇਕ ਬੇਹੱਦ ਪਿਆਰਾ ਬੱਚਾ ਹੈ ਅਤੇ ਅਟੈਂਸ਼ਨ ਡਿਜ਼ਰਵ ਕਰਦਾ ਹੈ ਪਰ ਹੱਦ ਤੋਂ ਵੱਧ ਅਟੈਂਸ਼ਨ ਉਸ ਲਈ ਠੀਕ ਨਹੀਂ ਹੈ। ਉਨ੍ਹਾਂ ਅੱਗੇ ਕਿਹਾ, ''ਜਦੋਂ ਮੈਂ ਛੋਟਾ ਸੀ ਤਾਂ ਲੋਕ ਮੈਨੂੰ ਦੇਖ ਕੇ ਕਹਿੰਦੇ ਸਨ ਕਿ ਉਹ ਦੇਖੋ ਰਿਸ਼ੀ ਕਪੂਰ ਦਾ ਬੇਟਾ ਹੈ ਅਤੇ ਅੱਜਕਲ ਲੋਕ ਮੈਨੂੰ ਦੇਖ ਕੇ ਕਹਿੰਦੇ ਹਨ ਕਿ ਦੇਖੋ ਉਹ ਤੈਮੂਰ ਦੇ ਮਾਮਾ ਹਨ। ਕਿਸੇ ਵੀ ਬੱਚੇ ਲਈ ਇੰਨੀ ਲਾਈਮਲਾਈਟ ਅਤੇ ਅਟੈਂਸ਼ਨ ਠੀਕ ਨਹੀਂ।''


Tags: Veere Di WeddingSwara BhaskarBold SceneRanbir KapoorKareena Kapoor

Edited By

Chanda Verma

Chanda Verma is News Editor at Jagbani.