FacebookTwitterg+Mail

Pics : 'ਸੰਜੂ' ਦੀ ਸਫਲਤਾ ਤੋਂ ਬਾਅਦ ਗਰਾਊਂਡ 'ਚ ਫੁੱਟਬਾਲ ਖੇਡਦੇ ਦਿਖੇ ਰਣਬੀਰ

ranbir kapoor
02 July, 2018 06:46:04 PM

ਮੁੰਬਈ (ਬਿਊਰੋ)— ਬਾਕਸ ਆਫਿਸ 'ਤੇ 'ਸੰਜੂ' ਦੀ ਰਿਲੀਜ਼ ਤੋਂ ਬਾਅਦ ਰਣਬੀਰ ਕਪੂਰ ਦੀ ਖੂਬ ਚਰਚਾ ਹੋ ਰਹੀ ਹੈ। ਆਪਣੀ ਦਮਦਾਰ ਅਦਾਕਾਰੀ ਨਾਲ ਰਣਬੀਰ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਉੱਥੇ ਹੀ ਰਣਬੀਰ 'ਸੰਜੂ' ਦੀ ਸਫਲਤਾ ਤੋਂ ਬਾਅਦ ਆਪਣੀ ਪਸੰਦੀਦਾ ਗੇਮ ਨੂੰ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ। ਦਰਸਅਲ, ਰਣਬੀਰ ਫੁੱਟਬਾਲ ਦੇ ਦੀਵਾਨੇ ਹਨ। ਉਹ ਅਕਸਰ ਫੁੱਟਬਾਲ ਖੇਡਦੇ ਨਜ਼ਰ ਆਉਂਦੇ ਰਹਿੰਦੇ ਹਨ ਅਤੇ ਜਦੋਂ ਇਨ੍ਹੀਂ ਦਿਨੀਂ ਪੂਰੀ ਦੁਨੀਆ 'ਤੇ ਫੁੱਟਬਾਲ ਪ੍ਰੇਮੀਆਂ 'ਚ ਫੀਫਾ ਵਰਲਡ ਕੱਪ ਦਾ ਖੁਮਾਰ ਚੜ੍ਹਿਆ ਹੋਇਆ ਹੈ ਤਾਂ ਉੱਥੇ ਹੀ ਰਣਬੀਰ ਪਿੱਛੇ ਕਿਵੇਂ ਰਹਿ ਸਕਦੇ ਹਨ। ਐਤਵਾਰ ਰਣਬੀਰ ਨੂੰ ਬਾਂਦਰਾ ਦੀ ਇਕ ਗਰਾਊਂਡ 'ਚ ਫੁੱਟਬਾਲ ਖੇਡਦੇ ਦੇਖਿਆ ਗਿਆ।

Punjabi Bollywood Tadka

ਇਸ ਦੌਰਾਨ ਰਣਬੀਰ ਦੀ ਜਰਸੀ ਦੇਖਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਉਹ ਅਰਜਨਟੀਨਾ ਦੇ ਫੈਨ ਹਨ। ਰਣਬੀਰ ਇਸ ਤੋਂ ਪਹਿਲਾਂ ਅਭਿਸ਼ੇਕ ਬੱਚਨ ਅਤੇ ਅਰਜੁਨ ਕਪੂਰ ਨਾਲ ਫੁੱਟਬਾਲ ਖੇਡਦੇ ਨਜ਼ਰ ਆ ਚੁੱਕੇ ਹਨ। ਰਣਬੀਰ ਨਾਲ ਇਸ ਦੌਰਾਨ ਉਸ ਦਾ ਕਜ਼ਨ ਆਦਰ ਜੈਨ ਅਤੇ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਨਜ਼ਰ ਆਇਆ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਰਣਬੀਰ 'ਸੰਜੂ' ਦੀ ਸਫਲਤਾ ਤੋਂ ਬਾਅਦ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਫਿਲਮ 'ਚ ਆਲੀਆ ਭੱਟ, ਅਮਿਤਾਭ ਬੱਚਨ, ਮੌਨੀ ਰਾਏ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਕਰ ਰਹੇ ਹਨ, ਜਦਕਿ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਇਸ ਫਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

Punjabi Bollywood Tadka

ਅਹਾਨ ਸ਼ੈੱਟੀ

Punjabi Bollywood Tadka

ਆਦਰ ਜੈਨ

Punjabi Bollywood Tadka


Tags: Ranbir Kapoor Sanju Football Aahan Shetty Aadar Jain Bollywood Actor

Edited By

Kapil Kumar

Kapil Kumar is News Editor at Jagbani.