ਮੁੰਬਈ (ਬਿਊਰੋ)— ਰਣਬੀਰ ਕਪੂਰ ਫਿਲਮ 'ਸੰਜੂ' ਦੀ ਸਫਲਤਾ ਤੋਂ ਬਾਅਦ 'ਬ੍ਰਾਹਮਾਸਤਰ' 'ਚ ਨਜ਼ਰ ਆਵੇਗਾ। ਇਸ ਫਿਲਮ 'ਚ ਰਣਬੀਰ-ਆਲੀਆ ਦੀ ਜੋੜੀ ਤੋਂ ਬਾਅਦ ਫੈਨਜ਼ ਲਈ ਇਕ ਵੱਡਾ ਸਰਪ੍ਰਾਈਜ਼ ਸਾਹਮਣੇ ਆਇਆ ਹੈ। ਦਰਸਅਲ, ਸਾਊਥ ਦਾ ਸੁਪਰਸਟਾਰ ਨਾਗਾਅਰਜੁਨ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਸ ਫਿਲਮ 'ਚ ਨਾਗਾਅਰਜੁਨ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਵੇਗਾ। ਕਿਹਾ ਜਾ ਰਿਹਾ ਹੈ ਕਿ ਨਾਗਾਅਰਜੁਨ ਕਾਫੀ ਲੰਬੇ ਸਮੇਂ ਤੋਂ ਬਾਲੀਵੁੱਡ 'ਚ ਵਾਪਸੀ ਕਰਨ ਬਾਰੇ ਸੋਚ ਰਹੇ ਹਨ ਪਰ ਬਿਹਤਰੀਨ ਕਿਰਦਾਰ ਨਾ ਮਿਲਣ 'ਤੇ ਉਨ੍ਹਾਂ ਕਿਸੇ ਫਿਲਮ 'ਚ ਕੰਮ ਕਰਨ 'ਤੇ ਹਾਮੀ ਨਹੀਂ ਭਰੀ ਸੀ।
ਦੱਸਣਯੋਗ ਹੈ ਕਿ ਨਾਗਾਅਰਜੁਨ ਨੇ ਸਾਲ 1990 'ਚ ਰਾਮ ਗੋਪਾਲ ਵਰਮਾ ਦੀ 'ਸ਼ਿਵਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਅਤੇ 15 ਸਾਲ ਪਹਿਲਾਂ ਰਿਲੀਜ਼ ਹੋਈ ਜੇ. ਪੀ. ਦੱਤਾ ਦੀ 'ਐੱਲ. ਓ. ਸੀ. ਕਾਰਗਿਲ' ਉਸ ਦੀ ਆਖਰੀ ਫਿਲਮ ਸੀ। ਜੇਕਰ ਫਿਲਮ 'ਬ੍ਰਹਮਾਸਤਰ' ਦੀ ਗੱਲ ਕਰੀਏ ਤਾਂ ਇਹ ਨਿਰਦੇਸ਼ਕ ਅਯਾਨ ਮੁਖਰਜੀ ਵਲੋਂ ਬਣਾਈ ਗਈ, ਜਦਕਿ ਫਿਲਮ ਦਾ ਨਿਰਮਾਣ ਕਰਨ ਜੌਹਰ ਕਰ ਰਹੇ ਹਨ। ਫਿਲਹਾਲ ਫਿਲਮ ਦਾ ਪਹਿਲਾ ਭਾਗ 15 ਅਗਸਤ, 2019 'ਚ ਰਿਲੀਜ਼ ਹੋਵੇਗੀ।