FacebookTwitterg+Mail

ਫੀਲਡ ਮਾਰਸ਼ਲ 'ਮਾਣਿਕ ਸ਼ਾਅ' ਦਾ ਕਿਰਦਾਰ ਨਿਭਾਉਣਗੇ ਰਣਬੀਰ ਕਪੂਰ

ranbir kapoor
06 August, 2018 03:28:43 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਸਿਲਵਰ ਸਕ੍ਰੀਨ 'ਤੇ ਭਾਰਤੀ ਫੌਜ ਦੇ ਸਾਬਕਾ ਫੀਲਡ ਮਾਰਸ਼ਲ ਮਾਣਿਕ ਸ਼ਾਅ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਰਣਬੀਰ ਕਪੂਰ ਨੇ ਹੁਣੇ ਜਿਹੇ ਸੰਜੇ ਦੱਤ ਦੀ ਬਾਇਓਪਿਕ 'ਸੰਜੂ' 'ਚ ਕੰਮ ਕੀਤਾ ਹੈ। ਸੰਜੂ ਬਾਕਸ ਆਫਿਸ 'ਤੇ ਸੁਪਰ-ਡੁਪਰ ਹਿੱਟ ਸਾਬਤ ਹੋਈ ਹੈ। ਕਈ ਡਾਇਰੈਕਟਰ ਰਣਬੀਰ ਨੂੰ ਆਪਣੀਆਂ ਫਿਲਮਾਂ 'ਚ ਲੈਣਾ ਚਾਹੁੰਦੇ ਹਨ।

ਰਣਬੀਰ ਕਪੂਰ ਇਨ੍ਹੀਂ ਦਿਨੀਂ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਆਲੀਆ ਭੱਟ, ਅਮਿਤਾਭ ਬੱਚਨ ਤੇ ਮੌਨੀ ਰਾਏ ਨਜ਼ਰ ਆਉਣਗੇ, ਉਥੇ ਉਹ 'ਸ਼ਮਸ਼ੇਰਾ' ਫਿਲਮ 'ਚ ਵੀ ਨਜ਼ਰ ਆਉਣਗੇ। ਬਾਲੀਵੁੱਡ ਨਿਰਦੇਸ਼ਕ ਮੇਘਨਾ ਗੁਲਜ਼ਾਰ ਭਾਰਤੀ ਫੌਜ ਦੇ ਸਾਬਕਾ ਪ੍ਰਧਾਨ ਸੈਮ ਮਾਣਿਕ ਸ਼ਾਅ ਦੀ ਬਾਇਓਪਿਕ ਦੀ ਤਿਆਰੀ 'ਚ ਜੁਟੀ ਹੈ।


Tags: Ranbir KapoorMeghna Gulzar Field Marshal Sam Manekshaw Biopic

Edited By

Chanda Verma

Chanda Verma is News Editor at Jagbani.