FacebookTwitterg+Mail

Pics : 'ਬ੍ਰਹਮਾਸਤਰ' ਦੀ ਸ਼ੂਟਿੰਗ ਖਤਮ ਕਰਕੇ ਭਾਰਤ ਪਹੁੰਚੇ ਰਣਬੀਰ

ranbir kapoor
20 August, 2018 04:09:40 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਪਿਛਲੇ ਕਾਫੀ ਸਮੇਂ ਤੋਂ ਫਿਲਮ 'ਬ੍ਰਹਮਾਸਤਰ' ਦੀ ਟੀਮ ਬੁਲਗਾਰੀਆ'ਚ ਸ਼ੂਟਿੰਗ ਕਰ ਰਹੀ ਹੈ। ਉਸ ਤੋਂ ਬਾਅਦ ਫਿਲਮ ਦੇ ਕਈ ਹਿੱਸਿਆ ਦੀ ਸ਼ੂਟਿੰਗ ਨਿਊਯਾਰਕ 'ਚ ਹੋਈ। ਨਿਊਯਾਰਕ 'ਚ ਚੱਲ ਰਹੀ ਸ਼ੂਟਿੰਗ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਵਾਇਰਲ ਹੋਈਆਂ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਅਮਿਤਾਭ ਬੱਚਨ ਅਤੇ ਰਣਬੀਰ ਕਪੂਰ ਨਿਊਯਾਰਕ ਦੀ ਸੜਕਾਂ 'ਤੇ ਘੁੰਮਦੇ ਨਜ਼ਰ ਆਏ ਸਨ। ਫਿਲਹਾਲ ਰਣਬੀਰ ਬੁਲਗਾਰੀਆ ਤੋਂ ਵਾਪਸ ਭਾਰਤ ਆ ਚੁੱਕੇ ਹਨ। ਹਾਲ ਹੀ 'ਚ ਰਣਬੀਰ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਰਣਬੀਰ ਮੁੰਬਈ ਏਅਰਪੋਰਟ 'ਤੇ ਪਹੁੰਚਿਆ।

Punjabi Bollywood Tadka
ਦੱਸਣਯੋਗ ਹੈ ਕਿ 'ਬ੍ਰਹਮਾਸਤਰ' ਦਾ ਨਿਰਦੇਸ਼ਨ ਆਯਾਨ ਮੁਖਰਜੀ ਵਲੋਂ ਕੀਤਾ ਗਿਆ, ਜਦਕਿ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਫਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਅਮਿਤਾਭ-ਰਣਬੀਰ ਤੋਂ ਇਲਾਵਾ ਆਲੀਆ ਭੱਟ, ਮੌਨੀ ਰਾਏ ਅਤੇ ਅੱਕੀਨੇਨੀ ਨਾਗਾਰਜੁਨ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਅਗਲੇ ਸਾਲ 15 ਅਗਸਤ, 2019 ਨੂੰ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood TadkaPunjabi Bollywood Tadka


Tags: Ranbir Kapoor Brahmastra Airport Shooting New York Bollywood Actor

Edited By

Kapil Kumar

Kapil Kumar is News Editor at Jagbani.