FacebookTwitterg+Mail

ਰਣਬੀਰ ਨਾਲ ਨਿਊਯਾਰਕ 'ਚ ਸ਼ਾਪਿੰਗ ਕਰਦੀ ਨਜ਼ਰ ਆਈ ਆਲੀਆ

ranbir kapoor
17 October, 2018 05:19:23 PM

ਮੁੰਬਈ (ਬਿਊਰੋ)— ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਕਥਿਤ ਬੁਆਏਫਰੈਂਡ ਰਣਬੀਰ ਕਪੂਰ ਨਾਲ ਨਿਊਯਾਰਕ 'ਚ ਹੈ। ਇਸ ਦੌਰਾਨ ਦੋਵੇਂ ਇਕੱਠੇ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ 'ਚ ਦੋਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ, ਜਿਸ 'ਚ ਉਹ ਸ਼ਾਪਿੰਗ ਕਰਦੇ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਦੋਹਾਂ ਦੀਆਂ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਵਾਇਰਲ ਤਸਵੀਰਾਂ ਨਿਊਯਾਰਕ ਦੀਆਂ ਹਨ ਜਿਸ 'ਚ ਦੋਹਾਂ ਦੇ ਹੱਥਾਂ 'ਚ ਸ਼ਾਪਿੰਗ ਬੈਗ 'ਚ ਦੇਖਿਆ ਜਾ ਸਕਦਾ ਹੈ। ਦੂਜੀ ਤਸਵੀਰ 'ਚ ਰਣਬੀਰ ਤੇ ਆਲੀਆ ਨਿਊਯਾਰਕ ਦੀਆਂ ਸੜਕਾਂ 'ਤੇ ਘੁੰਮਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਆਲੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਨਿਊਯਾਰਕ ਤੋਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ।

Punjabi Bollywood Tadka
ਫਿਲਮ ਦੀ ਗੱਲ ਕਰੀਏ ਤਾਂ 'ਬ੍ਰਹਮਾਸਤਰ' 'ਚ ਆਲੀਆ-ਰਣਬੀਰ ਤੋਂ ਇਲਾਵਾ ਅਮਿਤਾਭ ਬੱਚਨ ਅਤੇ ਮੌਨੀ ਰਾਏ ਅਹਿਮ ਭੂਮਿਕਾ 'ਚ ਹੈ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਬਣ ਰਹੀ ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka


Tags: Ranbir Kapoor Alia Bhatt Shopping Brahmastra Viral Bollywood Actor

Edited By

Kapil Kumar

Kapil Kumar is News Editor at Jagbani.