FacebookTwitterg+Mail

ਦੀਪਿਕਾ ਤੋਂ ਬਾਅਦ ਰਣਬੀਰ ਕਰੇਗਾ ਵਿਆਹ, ਅਗਲੇ ਸਾਲ ਆਲੀਆ ਨਾਲ ਲੈ ਸਕਦੈ ਸੱਤ ਫੇਰੇ

ranbir kapoor
30 October, 2018 12:58:16 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਹੈ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਰਣਬੀਰ ਕਪੂਰ ਤੇ ਆਲੀਆ ਭੱਟ ਵੀ ਵਿਆਹ ਦੀਆਂ ਤਿਆਰੀਆਂ 'ਚ ਰੁੱਝ ਹੋਏ ਹਨ। ਜਾਣਕਾਰੀ ਮੁਤਾਬਕ ਇਹ ਕਪਲ ਇਸ ਸਾਲ ਨਹੀਂ, ਬਲਕਿ ਅਗਲੇ ਸਾਲ ਵਿਆਹ ਕਰੇਗਾ। ਅਜਿਹਾ ਕਿਹਾ ਜਾ ਰਿਹਾ ਹੈ ਕਿ ਆਪਣੇ ਰਿਸ਼ਤੇ ਨੂੰ ਅਧਿਕਾਰਕ ਕਰਨ ਤੋਂ ਬਾਅਦ ਇਹ ਕਪਲ ਇਸ ਨੂੰ ਇਕ ਅਲੱਗ ਪੜਾਅ 'ਤੇ ਲੈ ਕੇ ਜਾਣ ਦੀ ਤਿਆਰੀ 'ਚ ਹੈ। ਕਪੂਰ ਪਰਿਵਾਰ ਨਾਲ ਜੁੜੇ ਇਕ ਸੂਤਰ ਦਾ ਕਹਿਣਾ ਹੈ ਕਿ ਆਲੀਆ ਭੱਟ ਨੂੰ ਰਣਬੀਰ ਹੀ ਨਹੀਂ, ਬਲਕਿ ਉਸ ਦੇ ਪਰਿਵਾਰ ਵਾਲੇ ਵੀ ਕਾਫੀ ਪਸੰਦ ਕਰਦੇ ਹਨ। ਰਿਸ਼ੀ ਤੇ ਨੀਤੂ ਦੇ ਨਾਲ-ਨਾਲ ਪੂਰਾ ਕਪੂਰ ਪਰਿਵਾਰ ਆਲੀਆ ਨੂੰ ਪਸੰਦ ਕਰਦਾ ਹੈ। ਇਸ ਵਾਰ ਰਣਬੀਰ ਜਲਦ ਤੋਂ ਜਲਦ ਆਪਣੇ ਰਿਸ਼ਤੇ ਨੂੰ ਨਾਂ ਦੇਣਾ ਚਾਹੁੰਦੇ ਹਨ।

Punjabi Bollywood Tadka

ਉੱਥੇ ਹੀ ਰਿਪੋਰਟ ਮੁਤਾਬਕ ਰਣਬੀਰ ਤੇ ਆਲੀਆ ਫਿਲਹਾਲ ਰਿਸ਼ੀ ਕਪੂਰ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਉਸ ਤੋਂ ਬਾਅਦ ਦੋਵੇਂ ਆਪਣੇ ਵਿਆਹ ਨੂੰ ਲੈ ਕੇ ਫਾਈਨਲ ਕਰਨਗੇ। ਕੁਝ ਸਮੇਂ ਪਹਿਲਾਂ ਰਣਬੀਰ ਨੇ ਇਕ ਇੰਟਰਵਿਊ 'ਚ ਆਪਣੇ ਵਿਆਹ ਨੂੰ ਲੈ ਕੇ ਕਿਹਾ ਸੀ ਕਿ ਉਹ ਵਿਆਹ 'ਚ ਯਕੀਨ ਨਹੀਂ ਕਰਦਾ ਹੈ। ਰਣਬੀਰ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਚਾਹੁੰਦਾ ਹਾਂ ਕਿ ਵਿਆਹ ਕੁਦਰਤੀ ਹੋਣਾ ਚਾਹੀਦਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਮੈਂ 35 ਦਾ ਹੋ ਗਿਆ ਹਾਂ ਅਤੇ ਵਿਆਹ ਕਰ ਲੈਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਅਤੇ ਤੁਹਾਡੇ ਪਾਰਟਨਰ ਨੂੰ ਅੰਦਰ ਤੋਂ ਤਿਆਰ ਹੋਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ ਹਾਲ ਹੀ 'ਚ ਦੀਪਿਕਾ ਤੇ ਰਣਵੀਰ ਸਿੰਘ ਨੇ ਆਪਣੇ ਵਿਆਹ ਦੀਆਂ ਤਰੀਕ ਦਾ ਐਲਾਨ ਕੀਤਾ ਸੀ। ਦੋਹਾਂ ਸਟਾਰਜ਼ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ 14 ਅਤੇ 15 ਨਵੰਬਰ ਨੂੰ ਵਿਆਹ ਕਰਨ ਵਾਲੇ ਹਨ। ਹੁਣ ਉਨ੍ਹਾਂ ਦੋਹਾਂ ਤੋਂ ਬਾਅਦ ਪ੍ਰਿਯੰਕਾ ਤੇ ਨਿਕ ਵੀ ਵਿਆਹ ਦੇ ਬੰਧਨ 'ਚ ਬੱਝਨ ਜਾ ਰਹੇ ਹਨ।


Tags: Ranbir Kapoor Alia Bhatt Deepika Padukone Rishi Kapoor Marriage Bollywood Actor

Edited By

Kapil Kumar

Kapil Kumar is News Editor at Jagbani.