FacebookTwitterg+Mail

ਕਾਮਯਾਬੀ ਹਾਸਲ ਕਰਨ ਲਈ ਅਜਿਹੇ ਟੋਟਕੇ ਵਰਤਦੇ ਨੇ ਰਣਬੀਰ ਤੇ ਆਲੀਆ (ਵੀਡੀਓ)

ranbir kapoor alia bhatt revealing their lucky charms
18 September, 2019 09:18:17 AM

ਮੁੰਬਈ (ਬਿਊਰੋ) - ਬਾਲੀਵੁੱਡ ਐਕਟਰ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਪਿਛਲਾ ਸਾਲ ਕਾਫੀ ਚੰਗਾ ਰਿਹਾ ਹੈ। ਦੋਹਾਂ ਦੀਆਂ ਫਿਲਮਾਂ ਬਾਕਸ ਆਫਿਸ ਤੇ ਕਾਮਯਾਬ ਰਹੀਆਂ ਹਨ। ਇਸ ਸਭ ਦੇ ਚਲਦੇ ਦੋਹਾਂ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ-ਆਪਣੇ ਲੱਕੀ ਚਾਰਮ ਦਾ ਵੀ ਖੁਲਾਸਾ ਕੀਤਾ ਹੈ।

 

ਰਣਬੀਰ ਕਪੂਰ ਨੇ ਕਿਹਾ ਹੈ ਕਿ 'ਜਦੋਂ ਮੈਂ ਸਕੂਲ ਜਾਂਦਾ ਸੀ ਤਾਂ ਜੇਕਰ ਮੈਨੂੰ ਲਾਲ ਰੰਗ ਦਾ ਟਰੱਕ ਦਿਖ ਜਾਂਦਾ ਤਾਂ ਮੈਂ ਆਪਣੀਆਂ ਉਂਗਲੀਆਂ ਦਾ ਕਰਾਸ ਬਣਾ ਲੈਂਦਾ ਸੀ ਤੇ ਇਹ ਕਰਾਸ ਉਦੋਂ ਤੱਕ ਨਹੀਂ ਸੀ ਖੋਲ੍ਹਦਾ ਜਦੋਂ ਤੱਕ ਮੈਨੂੰ ਚਾਰ ਕਾਲੇ ਰੰਗ ਦੀਆਂ ਕਾਰਾਂ ਦਿਖਾਈ ਨਹੀਂ ਸਨ ਦਿੰਦੀਆਂ। ਇਸ ਤੋਂ ਬਾਅਦ ਜੋ ਵੀ ਮੈਂ ਮੁਰਾਦ ਮੰਗਦਾ ਸੀ ਉਹ ਪੂਰੀ ਹੋ ਜਾਂਦੀ।'' ਦੱਸ ਦਈਏ ਕਿ ਰਣਬੀਰ ਕਪੂਰ ਦਾ ਇਹ ਟੋਟਕਾ ਸਕੂਲ ਤੱਕ ਕਾਫੀ ਕੰਮ ਆਉਂਦਾ ਰਿਹਾ। ਰਣਬੀਰ ਕਪੂਰ ਕਹਿੰਦੇ ਹਨ ਕਿ 8 ਨੰਬਰ ਮੇਰੇ ਲਈ ਬਹੁਤ ਲੱਕੀ ਹੈ ਕਿਉਂਕਿ 8 ਜੁਲਾਈ ਨੂੰ ਮੇਰੀ ਮਾਂ ਦਾ ਜਨਮਦਿਨ ਹੁੰਦਾ ਹੈ। ਮੈਂ ਅਕਸਰ ਕਾਰਾਂ ਦੇ ਨੰਬਰ ਦੇਖਦਾ ਰਹਿੰਦਾ ਹਾਂ। ਜੇਕਰ ਇਨ੍ਹਾਂ ਕਾਰਾਂ ਦੇ ਨੰਬਰ ਦਾ ਜੋੜ 8 ਹੁੰਦਾ ਹੈ, ਤਾਂ ਮੈਂ ਮੰਨਦਾ ਹਾਂ ਕਿ ਮੇਰਾ ਕੰਮ ਬਹੁਤ ਜ਼ਬਰਦਸਤ ਹੋਵੇਗਾ।


ਦੱਸਣਯੋਗ ਹੈ ਕਿ ਰਣਬੀਰ ਕਪੂਰ ਵਾਂਗ ਆਲੀਆ ਭੱਟ ਨੇ ਵੀ ਵੀਡੀਓ ਸ਼ੇਅਰ ਕਰਕੇ ਆਪਣੇ ਲੱਕੀ ਚਾਰਮ ਬਾਰੇ ਦੱਸਿਆ ਹੈ। ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Sonam KapoorVideoLovebirdsRanbir KapoorAlia BhattLucky Charms

Edited By

Sunita

Sunita is News Editor at Jagbani.