FacebookTwitterg+Mail

ਰਣਬੀਰ-ਐਸ਼ਵਰਿਆ ਦੀ ਇਸ ਫਿਲਮ ਦੀ ਬੋਲਡ ਕਹਾਣੀ ਨੂੰ ਲੈ ਕੇ ਕਰਨ ਜੌਹਰ ਨੇ ਕੀਤਾ ਖੁਲਾਸਾ

ranbir kapoor and aishwarya rai bachchan
03 February, 2018 11:57:45 AM

ਮੁੰਬਈ(ਬਿਊਰੋ)— ਰਿਲੀਜ਼ਿੰਗ ਦੇ ਪਹਿਲੇ ਹੀ ਦਿਨ 100 ਕਰੋੜ ਦੇ ਕਲੱਬ 'ਚ ਜਗ੍ਹਾ ਬਣਾਉਣ ਵਾਲੀ ਕਰਨ ਜੌਹਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' ਉਸ ਦੇ ਬੇਹੱਦ ਕਰੀਬ ਹੈ। ਕਰਨ ਜੌਹਰ ਨੇ 'ਏਕ ਅਨੋਖਾ ਲੜਕਾ' ਨਾਂ ਦੀ ਇਕ ਕਿਤਾਬ 'ਚ ਇਸ ਫਿਲਮ ਨੂੰ ਲੈ ਕੇ ਕਈ ਰੋਚਕ/ਦਿਲਚਸਪ ਖੁਲਾਸੇ ਕੀਤੇ ਹਨ।

Punjabi Bollywood Tadka

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਰਨ ਜੌਹਰ ਨੇ ਸਾਲ 2014 'ਚ ਇਸ ਫਿਲਮ ਦੀ ਕਹਾਣੀ 'ਚੇ ਕੰਮ ਪੂਰਾ ਕਰ ਲਿਆ ਸੀ। ਫਿਲਮ ਦੀ ਖਾਸ ਗੱਲ ਇਹ ਸੀ ਕਿ ਇਸ ਦੀ ਕਹਾਣੀ ਨੂੰ ਇਕ ਮਹੀਨੇ 'ਚ ਹੀ ਰਚ ਦਿੱਤਾ ਸੀ। ਮਸ਼ਹੂਰ ਲੇਖਿਕਾ ਪੂਨਮ ਸਕਸੈਨਾ ਨੇ ਆਪਣੀ ਕਿਤਾਬ 'ਚ ਕਰਨ ਜੌਹਰ ਬਾਰੇ ਜ਼ਿਕਰ ਕਰਦੇ ਹੋਏ ਦੱਸਿਆ ਕਿ ਕਰਨ ਜੌਹਰ ਨੇ ਇਸ ਫਿਲਮ ਦੀ ਰਚਨਾ ਉਸ ਸਮੇਂ ਕੀਤੀ ਜਦੋਂ ਉਹ ਆਪਣੀ ਮੰਮੀ ਦਾ ਇਲਾਜ ਕਰਵਾਉਣ ਲਈ ਵਿਦੇਸ਼ ਪੁੱਜੇ ਸਨ।

Punjabi Bollywood Tadka

ਕਰਨ ਨੇ ਕਿਹਾ, ''ਮੈਂ ਦੁਬਈ ਤੋਂ ਨਿਊਯਾਰਕ ਜਾਣ ਵਾਲੀ ਅਮੀਰਾਤ ਫਲਾਈਟ 'ਚ ਬੈਠਿਆ ਸੀ। ਇਹ ਕਾਫੀ ਲੰਬੀ ਉਡਾਣ ਹੈ। ਮੈਂ ਇਸ ਫਿਲਮ ਦੀ ਕਹਾਣੀ ਬਾਰੇ ਲਗਾਤਾਰ ਸੋਚ-ਵਿਚਾਰ ਕਰ ਰਿਹਾ ਸੀ। ਤਾਂ ਅਚਾਨਕ ਮਹਿਸੂਸ ਹੋਇਆ ਕਿ ਫਿਲਮ ਦੇ ਕਿਰਦਾਰ ਤੇ ਕਹਾਣੀ ਸਭ ਮੇਰੇ ਦਿਮਾਗ 'ਚ ਆ ਚੁੱਕੇ ਹਨ।''

Punjabi Bollywood Tadka
ਕਰਨ ਜੌਹਰ ਨੇ ਦੱਸਿਆ ਕਿ ਫਿਲਮ 'ਏ ਦਿਲ ਹੈ ਮੁਸ਼ਕਿਲ' ਲਈ ਪੂਰੀ ਰਣਨੀਤੀ ਬਣਾਉਣ ਤੋਂ ਬਾਅਦ ਆਪਣੀ ਦੋਸਤ ਆਰਤੀ ਸ਼ੈੱਟੀ ਨੂੰ ਫੋਨ ਕਰਕੇ ਉਸ ਨੂੰ ਮਿਲਣ ਨੂੰ ਬੁਲਾਇਆ। ਦੋ ਘੰਟੇ ਲਗਾਤਾਰ ਗੱਲ ਕਰਨ ਤੋਂ ਬਾਅਦ ਜਦੋਂ ਕਰਨ ਨੇ ਆਪਣੀ ਦੋਸਤ ਨੂੰ ਦੱਸਿਆ ਕਿ ਉਹ ਇਸ ਫਿਲਮ ਲਈ ਪਟਕਥਾ ਤਿਆਰ ਕਰਵਾਉਣਾ ਚਾਹੁੰਦੇ ਹਨ ਤਾਂ ਆਪਣੀ ਦੋਸਤ ਦੇ ਜਵਾਬ ਤੋਂ ਉਹ ਕਾਫੀ ਹੈਰਾਨ ਰਹਿ ਗਏ ਸਨ।

Punjabi Bollywood Tadka

ਕਰਨ ਜੌਹਰ ਦੀ ਦੋਸਤ ਨੇ ਕਿਹਾ, ''ਕਰਨ ਤੁਸੀਂ ਅਜੇ ਜੋ ਪਟਕਥਾ ਮੈਨੂੰ ਸੁਣਾਈ ਹੈ ਇਸ ਤੋਂ ਲੱਗਦਾ ਹੈ ਕਿ ਫਿਲਮ ਦੀ ਪੂਰੀ ਕਹਾਣੀ ਤੁਹਾਡੇ ਦਿਮਾਹ 'ਚ ਪਹਿਲਾਂ ਤੋਂ ਹੀ ਮੌਜੂਦ ਹੈ।'' ਕਰਨ ਨੇ ਕਿਹਾ, ''ਉਸ ਸਮੇਂ ਮੈਨੂੰ ਮਹਿਸੂਸ ਹੋਇਆ ਕਿ ਅਰੇ ਹਾਂ, ਇਹ ਸਹੀਂ ਗੱਲ ਹੈ, ਪੂਰੀ ਫਿਲਮ ਮੇਰੇ ਦਿਮਾਗ 'ਚ ਹੈ।'' ਇਸ ਤੋਂ ਬਾਅਦ ਕਰਨ ਨੇ ਆਪਣੀ ਦੋਸਤ ਨਾਲ ਹੱਸਦੇ ਹੋਏ ਕਿਹਾ-''ਬਾਵਜੂਦ ਇਸ ਦੇ ਪਟਕਥਾ ਤੇ ਸੰਵਾਦ ਤਾਂ ਹਰ ਫਿਲਮ ਲਈ ਲਿਖਣੇ ਹੀ ਹੁੰਦੇ ਹਨ।''

Punjabi Bollywood Tadka
ਦੱਸਣਯੋਗ ਹੈ ਕਿ 'ਏ ਦਿਲ ਹੈ ਮੁਸ਼ਕਿਲ' ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਸੀ। ਇਸ ਫਿਲਮ 'ਚ ਐਸ਼ਵਰਿਆ ਰਾਏ ਬੱਚਨ, ਰਣਬੀਰ ਕਪੂਰ ਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ 'ਚ ਸਨ। ਇਹ ਫਿਲਮ 28 ਅਕਤੂਬਰ 2016 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।


Tags: Yash JoharKaran JoharRanbir KapoorAnushka SharmaAishwarya Rai BachchanFawad Khan

Edited By

Sunita

Sunita is News Editor at Jagbani.