FacebookTwitterg+Mail

ਰਣਬੀਰ-ਆਲਿਆ ਦੇ ਰਿਸ਼ਤੇ 'ਤੇ ਮਾਂ ਸੋਨੀ ਰਾਜ਼ਦਾਨ ਦਾ ਖੁਲਾਸਾ, ਫੈਨਜ਼ ਲੱਗੇਗਾ ਝਟਕਾ

ranbir kapoor and alia bhatt
19 September, 2018 08:37:06 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਬੀਰ ਕਪੂਰ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਰਿਸ਼ਤੇ ਨੂੰ ਲੈ ਕੇ ਜ਼ਿਆਦਾ ਹੀ ਸੁਰਖੀਆਂ 'ਚ ਹਨ। ਦੋਵਾਂ ਦੇ ਪਰਿਵਾਰ ਇਸ ਰਿਸ਼ਤੇ ਨੂੰ ਹਰੀ ਝੰਡੀ ਦਿਖਾ ਚੁੱਕੇ ਹਨ। ਰਿਸ਼ੀ ਕਪੂਰ ਤੇ ਨੀਤੂ ਕਪੂਰ ਤਾਂ ਪਹਿਲਾਂ ਹੀ ਰਿਸ਼ਤੇ ਲਈ ਕਾਫੀ ਪੌਜ਼ੇਟਿਵ ਰਹੇ ਹਨ। ਆਲੀਆ ਦੇ ਪਾਪਾ ਮਹੇਸ਼ ਭੱਟ ਦਾ ਵੀ ਕੁਝ ਅਜਿਹਾ ਹੀ ਖਿਆਲ ਹੈ। ਇਸ ਤੋਂ ਬਾਅਦ ਹੁਣ ਦੋਵਾਂ ਦੇ ਰਿਸ਼ਤੇ 'ਤੇ ਆਲਿਆ ਦੀ ਮੌਮ ਸੋਨੀ ਰਾਜ਼ਦਾਨ ਨੇ ਆਪਣੀ ਦਿਲਚਸਪ ਟਿੱਪਣੀ ਕੀਤੀ ਹੈ। ਆਲਿਆ ਦੀ ਮੰਮੀ ਨੂੰ ਰਣਬੀਰ ਇਕ ਐਕਟਰ ਵਜੋਂ ਬੇੱਹਦ ਪਸੰਦ ਹੈ।

ਰਣਬੀਰ ਦੀ 'ਸੰਜੂ' ਦੇਖਣ ਤੋਂ ਬਾਅਦ ਸੋਨੀ, ਰਣਬੀਰ ਦੀ ਖੂਬ ਤਾਰੀਫ ਕਰਦੀ ਨਜ਼ਰ ਆਈ ਸੀ। ਹੁਣ ਸੋਨੀ ਨੇ ਇੰਟਰਵਿਊ 'ਚ ਕਿਹਾ ਹੈ, “ਮੈਂ ਕਦੇ ਇਹ ਗੱਲਾਂ ਕਿਸੇ ਨਾਲ ਡਿਸਕਸ ਨਹੀਂ ਕਰਦੀ। ਹਾਂ, ਭਈ ਅਸੀਂ ਰਣਬੀਰ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ…ਹੋਰ ਕੀ ਚਾਹੀਦਾ ਹੈ।'' ਸੋਨੀ ਨੇ ਅੱਗੇ ਕਿਹਾ, “ਮੈਂ ਸੱਚੀ ਕੁਝ ਨਹੀਂ ਜਾਣਦੀ। ਰਿਸ਼ੀ ਜੀ ਕਾਫੀ ਬੇਬਾਕ ਹਨ। ਉਹ ਕਦੇ ਸ਼ਬਦਾਂ ਨੂੰ ਹਲਕੇ 'ਚ ਨਹੀਂ ਕਹਿੰਦੇ ਅਤੇ ਅਸੀਂ ਇਕ-ਦੂਜੇ ਨੂੰ ਜਾਣਦੇ ਹਾਂ। ਮੈਂ ਉਨ੍ਹਾਂ ਨਾਲ ਕੰਮ ਕੀਤਾ ਹੈ।

ਮੈਂ ਨੀਤੂ ਤੇ ਰਣਬੀਰ ਨੂੰ ਵੀ ਚੰਗੀ ਤਰ੍ਹਾਂ ਜਾਣਦੀ ਹਾਂ। ਇਸ 'ਚ ਵੱਡੀ ਗੱਲ ਕੀ ਹੈ? ਫਿਰ ਰਣਬੀਰ ਕਾਫੀ ਚੰਗਾ ਮੁੰਡਾ ਹੈ।'' ਇਸੇ ਸਮੇਂ ਸੋਨੀ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਆਲੀਆ ਤੇ ਰਣਬੀਰ ਦੀ ਡੇਟ ਕਰਨ ਦੀ ਅਫਵਾਹ ਸੁਣ ਕਿਹੋ ਜਿਹਾ ਲੱਗਿਆ ਸੀ। ਇਸ 'ਤੇ ਆਲਿਆ ਦੀ ਮੌਮ ਸੋਨੀ ਕਹਿੰਦੀ ਹੈ, “ਮੇਰੀ ਧੀ ਆਲੀਆ ਨਾਲ ਰਣਬੀਰ ਦੀ ਖੂਬਸੂਰਤ ਬੌਂਡਿੰਗ ਹੈ। ਮੈਂ ਅਫਵਾਹਾਂ 'ਤੇ ਧਿਆਨ ਨਹੀਂ ਦਿੰਦੀ, ਮੈਂ ਉਸ ਨਾਲ ਸਿੱਧੇ ਗੱਲ ਕਰਦੀ ਹਾਂ। ਅਸੀਂ ਉਸ ਦੀ ਲਾਈਫ 'ਚ ਕੀ ਚੱਲ ਰਿਹਾ ਹੈ ਤੇ ਕੀ ਨਹੀਂ ਸਭ ਡਿਸਕਸ ਕਰਦੇ ਹਾਂ।''

Punjabi Bollywood Tadka
ਦੱਸ ਦੇਈਏ ਕਿ ਸੋਨੀ ਦੀਆਂ ਗੱਲਾਂ ਨੂੰ ਸੁਣ ਕੇ ਲੱਗਦਾ ਹੈ ਕਿ ਸੋਨੀ ਨੂੰ ਵੀ ਆਲੀਆ ਦੇ ਰਿਸ਼ਤੇ ਤੋਂ ਕੋਈ ਦਿੱਕਤ ਨਹੀਂ ਹੈ। ਉਹ ਆਪਣੀ ਧੀ ਨੂੰ ਪੂਰੀ ਆਜ਼ਾਦੀ ਦਿੰਦੀ ਹੈ। ਆਲੀਆ ਤੇ ਰਣਬੀਰ 'ਬ੍ਰਹਮਾਸਤਰ' ਦੀ ਸ਼ੂਟਿੰਗ ਬੁਲਗਾਰੀਆ 'ਚ ਖਤਮ ਕਰ ਚੁੱਕੇ ਹਨ। ਇਸੇ ਫਿਲਮ ਦੇ ਸੈੱਟ 'ਤੇ ਦੋਵਾਂ ਦੀ ਨਜ਼ਦੀਕੀ ਵਧੀ ਸਨ। ਫਿਲਮ ਨੂੰ ਅਯਾਨ ਮੁਖਰਜੀ ਡਾਇਰੈਕਟ ਕਰ ਰਿਹਾ ਹੈ ਜੋ ਅਗਲੇ ਸਾਲ 15 ਅਗਸਤ ਨੂੰ ਰਿਲੀਜ਼ ਹੋਣੀ ਹੈ।

Punjabi Bollywood Tadka


Tags: Ranbir KapoorAlia BhattRelationshipSoni RazdanSanjuNeetu KapoorMahesh BhattBollywood Celebrity

Edited By

Sunita

Sunita is News Editor at Jagbani.