FacebookTwitterg+Mail

ਕੀ ਖੁਦ ਲਈ ਰਣਵੀਰ ਨੂੰ ਖਤਰਾ ਮੰਨਦੈ ਰਣਬੀਰ ਕਪੂਰ? ਜਵਾਬ ਜਾਣ ਫੈਨਜ਼ ਨੂੰ ਲੱਗੇਗਾ ਝਟਕਾ

ranbir kapoor and ranveer singh
24 June, 2018 03:08:59 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ 'ਚ ਰਣਬੀਰ ਕਪੂਰ ਤੇ ਰਣਵੀਰ ਸਿੰਘ 'ਚ ਕਾਫੀ ਤਕਰਾਰ ਰਹਿੰਦਾ ਹੈ। ਦੋਵੇਂ ਇਕ ਤੋਂ ਬਾਅਦ ਇਕ ਆਪਣੀ ਫਿਲਮਾਂ ਨਾਲ ਖੁਦ ਨੂੰ ਸਾਬਿਤ ਕਰਦੇ ਨਜ਼ਰ ਆ ਰਹੇ ਹਨ। ਰਣਬੀਰ ,ਕਪੂਰ ਨੇ ਹਾਲ ਹੀ 'ਚ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਕਿ ਉਹ ਰਣਵੀਰ ਸਿੰਘ ਨਾਲ ਆਪਣੇ ਮੁਕਾਬਲੇ ਨੂੰ ਕਿਸ ਤਰ੍ਹਾਂ ਘੱਟ ਦੇਖਦੇ ਹਨ।
Punjabi Bollywood Tadka
ਰਣਵੀਰ ਸਿੰਘ ਤੋਂ ਖਤਰਾ ਹੋਣ ਦੇ ਸਵਾਲ 'ਤੇ ਰਣਬੀਰ ਕਪੂਰ ਨੇ ਕਿਹਾ, ''ਮੈਨੂੰ ਰਣਵੀਰ ਸਿੰਧ ਦੀ ਪ੍ਰਸਿੱਧੀ ਤੋਂ ਕੋਈ ਜਲਨ ਨਹੀਂ ਹੈ ਤੇ ਨਾ ਕੋਈ ਅਸੁਰੱਖਿਆ ਹੈ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ 10 ਸਾਲ ਪਹਿਲਾਂ ਕੀਤੀ ਸੀ। ਇੰਡਸਟਰੀ 'ਚ ਆਏ ਸਾਨੂੰ ਦੋਵਾਂ ਨੂੰ ਅਜੇ 10-12 ਸਾਲ ਹੀ ਹੋਏ ਹਨ। ਸਾਡੇ ਦੋਹਾਂ 'ਚ ਕਾਫੀ ਹੈਲਦੀ ਮੁਕਾਬਲਾ ਹੈ। ਮੈਂ ਆਪਣੇ ਚੰਗੇ ਕੰਮ ਨਾਲ ਰਣਵੀਰ ਦਾ ਮੁਕਾਬਲਾ ਕਰਨਾ ਚਾਹੁੰਦਾ ਹਾਂ।''
Punjabi Bollywood Tadka
ਦਮਦਾਰ ਅਦਾਕਾਰੀ ਤੋਂ ਇਲਾਵਾ ਦੋਵਾਂ 'ਚ ਇਕ ਹੋਰ ਗੱਲ ਕਾਮਨ (ਆਮ) ਹੈ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੋਵਾਂ ਦੀ ਚੰਗੀ ਦੋਸਤ ਹੈ। ਡੇਕੇਨ ਕ੍ਰੋਨੀਕਲ ਦੀ ਰਿਪੋਰਟ ਮੁਤਾਬਕ ਦੀਪਿਕਾ ਲੰਬੇ ਸਮੇਂ ਤੱਕ ਰਣਬੀਰ ਨਾਲ ਸੀਰੀਅਸ ਰਿਲੇਸ਼ਨ 'ਚ ਰਹੀ ਹੈ।
Punjabi Bollywood Tadka
ਇਕ ਸਮਾਂ ਅਜਿਹਾ ਸੀ ਕਿ ਜਦੋਂ ਦੀਪਿਕਾ ਰਣਬੀਰ ਕਪੂਰ ਲਈ ਕਰੀਅਰ ਛੱਡ ਕੇ ਘਰ ਵਸਾਉਣਾ ਚਾਹੁੰਦੀ ਸੀ। ਦੀਪਿਕਾ-ਰਣਬੀਰ 'ਚ ਰਿਲੇਸ਼ਨ ਲੰਬੇ ਸਮੇਂ ਤੱਕ ਨਾ ਚੱਲ ਸਕਿਆ। ਇਸ ਦੀ ਵਜ੍ਹਾ ਕਾਰਨ ਦੀਪਿਕਾ ਕਾਫੀ ਦਿਨਾਂ ਤੱਕ ਪਰੇਸ਼ਾਨ ਵੀ ਰਹੀ। ਅੱਜ ਭਾਵੇਂ ਹੀ ਦੋਵੇਂ ਚੰਗੇ ਦੋਸਤ ਹਨ ਪਰ ਰਿਸ਼ਤੇ 'ਚ ਆਈ ਦਰਾਰ ਨੇ ਦੀਪਿਕਾ 'ਤੇ ਗਹਿਰਾ ਅਸਰ ਪਾਇਆ ਹੈ।
Punjabi Bollywood Tadka


Tags: Ranbir KapoorRanveer SinghBajirao MastaniDeepika PadukoneBollywood Celebrity

Edited By

Sunita

Sunita is News Editor at Jagbani.