FacebookTwitterg+Mail

B'Day Spl : ਰਣਬੀਰ ਕਪੂਰ ਕਦੇ ਇਸ ਹਸੀਨਾ ਦੇ ਸਨ ਦੀਵਾਨੇ, ਅੱਜ ਹੈ ਆਮਿਰ ਖਾਨ ਦੀ ਨੂੰਹ

ranbir kapoor birthday
28 September, 2018 03:17:49 PM

ਮੁੰਬਈ (ਬਿਊਰੋ)— ਅੱਜ 28 ਸਤੰਬਰ ਨੂੰ ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀ ਇਕ ਦਿਲਚਸਪ ਲਵ ਸਟੋਰੀ ਦੇ ਬਾਰੇ 'ਚ। ਭਾਵੇਂ ਅੱਜ ਰਣਬੀਰ ਦਾ ਆਲੀਆ ਭੱਟ ਨਾਲ ਰਿਸ਼ਤਾ ਹੋਵੇ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਇਕ ਲੜਕੀ ਦੇ ਦੀਵਾਨੇ ਹੁੰਦੇ ਸਨ।

Punjabi Bollywood Tadka

ਇੱਥੇ ਅਸੀਂ ਕੈਟਰੀਨਾ ਕੈਫ ਜਾਂ ਦੀਪਿਕਾ ਪਾਦੂਕੋਣ ਦੀ ਗੱਲ ਨਹੀਂ ਕਰ ਰਹੇ। ਬਲਕਿ ਅਸੀਂ ਤਾਂ ਗੱਲ ਕਰ ਰਹੇ ਹਾਂ ਅਵੰਤਿਕਾ ਮਲਿੱਕ ਦੀ, ਜੋ ਅੱਜ ਬਾਲੀਵੁੱਡ ਐਕਟਰ ਇਮਰਾਨ ਖਾਨ ਦੀ ਪਤਨੀ ਹੈ ਅਤੇ ਇਸ ਦੇ ਨਾਲ ਹੀ ਆਮਿਰ ਖਾਨ ਨੂੰਹ ਹੈ।

Punjabi Bollywood Tadka

ਦਰਅਸਲ ਇਮਰਾਨ, ਆਮਿਰ ਖਾਨ ਦੀ ਭੈਣ ਦੇ ਬੇਟੇ ਹਨ, ਜਿਸ ਕਾਰਨ ਅਵੰਤਿਕਾ ਰਿਸ਼ਤੇ 'ਚ ਆਮਿਰ ਦੀ ਨੂੰਹ ਹੋਈ।

Punjabi Bollywood Tadka

ਰਣਬੀਰ ਦਾ ਪਹਿਲਾਂ ਕਰੱਸ਼ ਸੀ ਅਵੰਤਿਕਾ
ਇਕ ਇੰਗਲਿਸ਼ ਵੈੱਬਸਾਈਟ ਮੁਤਾਬਕ ਰਣਬੀਰ ਇਕ ਸਮੇਂ ਅਵੰਤਿਕਾ ਨੂੰ ਵੀ ਡੇਟ ਕਰ ਚੁੱਕੇ ਹਨ। ਹਾਲਾਂਕਿ ਇਹ ਕਾਫੀ ਪੁਰਾਣੀ ਗੱਲ ਹੈ, ਜੋ 90 ਦੇ ਦਹਾਕੇ ਦੀ ਹੈ। ਉਸ ਸਮੇਂ ਦੋਹਾਂ ਦੀ ਉਮਰ ਟੀਨੇਜ ਸਨ। ਰਣਬੀਰ ਦਾ ਅਵੰਤਿਕਾ 'ਤੇ ਬਹੁਤ ਵੱਡਾ ਕਰੱਸ਼ ਸੀ।

Punjabi Bollywood Tadka

ਅਵੰਤਿਕਾ 'ਜਸਟ ਮੁਹੱਬਤ' ਟੀ. ਵੀ. ਸੀਰੀਅਲ 'ਚ ਚਾਈਲਡ ਆਰਟਿਸਟ ਦੇ ਤੌਰ 'ਤੇ ਕੰਮ ਕਰ ਚੁੱਕੀ ਹੈ। ਰਣਬੀਰ ਨੂੰ ਅਵੰਤਿਕਾ ਇੰਨੀ ਪਸੰਦ ਸੀ ਕਿ ਉਹ ਰੋਜ਼ ਹੀ ਇਸ ਟੀ. ਵੀ. ਸ਼ੋਅ ਦੇ ਸੈੱਟ 'ਤੇ ਉਨ੍ਹਾਂ ਨੂੰ ਮਿਲਣ ਪਹੁੰਚ ਜਾਂਦੇ ਸਨ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਦੋਵੇਂ ਕਰੀਬ ਪੰਜ ਸਾਲ ਤੱਕ ਇਕ-ਦੂਜੇ ਨੂੰ ਡੇਟ ਕਰ ਚੁੱਕੇ ਹਨ। ਕਾਫੀ ਸਮੇਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵੇਂ ਵੱਖ ਹੋਏ ਸਨ।

Punjabi Bollywood Tadka

ਕਿਵੇਂ ਇਕ-ਦੂਜੇ ਦੇ ਹੋਏ ਅਵੰਤਿਕਾ ਤੇ ਇਮਰਾਨ
ਇਮਰਾਨ ਨੂੰ ਡੇਟ ਕਰਨ ਤੋਂ ਪਹਿਲਾਂ ਰਣਬੀਰ ਨਾਲ ਅਵੰਤਿਕਾ ਦਾ ਬ੍ਰੇਕਅੱਪ ਹੋ ਚੁੱਕਾ ਸੀ। ਇਮਰਾਨ ਅਤੇ ਅਵੰਤਿਕਾ ਨੇ 8 ਸਾਲ ਦੀ ਡੇਟਿੰਗ ਤੋਂ ਬਾਅਦ ਇਕ-ਦੂਜੇ ਨਾਲ ਵਿਆਹ ਕੀਤਾ ਸੀ।

Punjabi Bollywood Tadka

ਦੋਹਾਂ ਦੀ ਹੁਣ ਇਕ ਬੇਟੀ ਵੀ ਹੈ। ਰਣਬੀਰ ਨੇ ਅਵੰਤਿਕਾ ਨਾਲ ਬ੍ਰੇਕਅੱਪ ਤੋਂ ਬਾਅਦ ਫਿਲਮ 'ਸਾਂਵਰੀਆ' ਨਾਲ ਬਾਲੀਵੁੱਡ ਡੈਬਿਊ ਕੀਤਾ ਅਤੇ ਅਵੰਤਿਕਾ ਨਾਲ ਉਨ੍ਹਾਂ ਦੀ ਦੋਸਤੀ ਬਰਕਰਾਰ ਰਹੀ।

Punjabi Bollywood Tadka

ਇਸ ਤਸਵੀਰ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੋਹਾਂ ਵਿਚਕਾਰ ਬ੍ਰੇਕਅੱਪ ਤੋਂ ਬਾਅਦ ਕੋਈ ਖੱਟਾਸ ਨਹੀਂ ਆਈ।
 Punjabi Bollywood Tadka


Tags: Ranbir KapoorBirthdayAvantika Malik KhanImran Khan

Edited By

Chanda Verma

Chanda Verma is News Editor at Jagbani.