ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਰਣਬੀਰ ਕਪੂਰ 28 ਸਤੰਬਰ ਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਰਣਬੀਰ ਨੇ ਆਪਣੇ ਦੋਸਤਾਂ ਲਈ ਪਾਲੀ ਹਿਲ ਵਾਲੇ ਅਪਾਰਟਮੈਂਟ 'ਚ ਪਾਰਟੀ ਆਯੋਜਿਤ ਕੀਤੀ। ਪਾਰਟੀ 'ਚ ਆਮਿਰ ਖਾਨ ਪਤਨੀ ਕਿਰਣ ਰਾਓ ਪਹੁੰਚੇ ਤਾਂ ਉੱਥੇ ਸ਼ਾਹਰੁਖ ਖਾਨ ਵੀ ਪਤਨੀ ਗੌਰੀ ਨਾਲ ਇਸ ਮੌਕੇ ਨਜ਼ਰ ਆਏ।
ਇਨ੍ਹਾਂ ਤੋਂ ਇਲਾਵਾ ਫਿਲਮਕਾਰ ਕਰਨ ਜੌਹਰ, ਅਰਜੁਨ ਕਪੂਰ, ਆਦਿਤਿਆ ਰਾਏ ਕਪੂਰ, ਇਮਤਿਆਜ਼ ਅਲੀ, ਰਾਜਕੁਮਾਰ ਹਿਰਾਨੀ, ਅਨੁਰਾਗ ਬਾਸੂ ਵੀ ਇੱਥੇ ਨਜ਼ਰ ਆਏ। ਜਾਣਕਾਰੀ ਮੁਤਾਬਕ ਰਣਬੀਰ ਦੀ ਪਾਰਟੀ 'ਚ ਆਲਿਆ ਭੱਟ ਵੀ ਪਹੁੰਚੀ। ਆਲਿਆ ਇਸ ਦੌਰਾਨ ਰੈੱਡ ਕਲਰ ਦੀ ਡਰੈੱਸ ਅਤੇ ਨਿਊਡ ਮੇਕਅੱਪ 'ਚ ਦਿਖੀ।
ਇਸ ਵਿਚਕਾਰ ਸਿਧਾਰਥ ਵੀ ਪਾਰਟੀ 'ਚ ਆਏ ਪਰ ਦੋਵੇਂ ਇੱਥੇ ਵੱਖਰੀ-ਵੱਖਰੀ ਗੱਡੀ 'ਚ ਪੁੱਜੇ। ਖਬਰਾਂ ਮੁਤਾਬਕ ਕਦੀ ਲਵ ਬਰਡਜ਼ ਰਹੇ ਆਲਿਆ-ਸਿਧਾਰਥ ਦਾ ਬ੍ਰੇਕਅੱਪ ਹੋ ਗਿਆ ਹੈ ਅਤੇ ਇਸ ਦੀ ਵਜ੍ਹਾ ਜੈਕਲੀਨ ਫਰਨਾਂਡੀਜ਼ ਨੂੰ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਆਲਿਆ ਛੇਤੀ ਹੀ ਆਪਣੀ ਆਉਣ ਵਾਲੀ ਫਿਲਮ 'ਡ੍ਰੈਗਨ' 'ਚ ਰਣਬੀਰ ਕਪੂਰ ਦੇ ਨਾਲ ਨਜ਼ਰ ਆਵੇਗੀ।
ਜ਼ਿਕਰਯੋਗ ਹੈ ਕਿ ਪਾਰਟੀ 'ਚ ਰਣਬੀਰ ਦੀ ਪਹਿਲੀ ਅਤੇ ਸਾਬਕਾ ਪ੍ਰੇਮਿਕਾ ਅਵੰਤਿਕਾ ਮਲਿਕ ਵੀ ਪਤੀ ਇਮਰਾਨ ਖਾਨ ਨਾਲ ਪੁੱਜੀ। ਅਵੰਤਿਕਾ ਹੁਣ ਇਕ ਬੇਟੀ ਈਮਾਰਾ ਦੀ ਮੰਮੀ ਹੈ ਪਰ ਵਿਆਹ ਤੋਂ ਪਹਿਲਾਂ ਅਵੰਤਿਕਾ ਰਣਬੀਰ ਦੀ ਪ੍ਰੇਮਿਕਾ ਰਹਿ ਚੁੱਕੀ ਹੈ।
ਇਨ੍ਹਾਂ ਦੇ ਅਫੇਅਰ ਦੇ ਬਾਰੇ 'ਚ ਅਜਿਹਾ ਕਿਹਾ ਜਾਂਦਾ ਹੈ ਕਿ ਜਦੋਂ ਉਹ 'ਜਸਟ ਮੁਹੱਬਤ' 'ਚ ਐਕਟਿੰਗ ਕਰ ਰਹੀ ਸੀ ਤਾਂ ਰਣਬੀਰ ਨੂੰ ਉਨ੍ਹਾਂ ਨਾਲ ਪਿਆਰ ਸੀ। ਰਣਬੀਰ ਅਕਸਰ ਉਨ੍ਹਾਂ ਨੂੰ ਮਿਲਣ ਲਈ ਸ਼ੋਅ ਦੇ ਸੈੱਟ 'ਚ ਪਹੁੰਚ ਜਾਂਦੇ ਸਨ। ਦੋਹਾਂ ਵਿਚਕਾਰ ਚੰਗੀ ਦੋਸਤੀ ਸੀ ਪਰ ਬਾਅਦ 'ਚ ਅਵੰਤਿਕਾ ਨੇ ਆਮਿਰ ਖਾਨ ਦੇ ਭਾਣਜੇ ਇਮਰਾਨ ਨਾਲ ਵਿਆਹ ਕਰ ਲਿਆ।