FacebookTwitterg+Mail

ਕੀ ਸੱਚੀ ਮਾਹਿਰਾ ਖਾਨ ਦੇ ਇਸ਼ਕ 'ਚ ਜ਼ਖਮੀ ਹੋ ਚੁੱਕੇ ਹਨ ਰਣਬੀਰ ਕਪੂਰ? ਜਾਣੋ ਪੂਰੀ ਸੱਚਾਈ...

ranbir kapoor dating mahira khan
28 September, 2017 04:45:50 PM

ਮੁੰਬਈ (ਬਿਊਰੋ)— ਅੱਜ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦਾ 35ਵਾਂ ਜਨਮਦਿਨ ਹੈ ਅਤੇ ਉਨ੍ਹਾਂ ਦੇ ਇਸ ਜਨਮਦਿਨ ਤੋਂ ਕੁਝ ਦਿਨ ਪਹਿਲਾਂ ਹੀ ਵਾਇਰਲ ਹੋਈਆਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਉਹ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦੇ ਨਾਲ ਸਿਗਰੇਟ ਪੀਂਦੇ ਦਿਖਾਈ ਦੇ ਰਹੇ ਹਨ, ਜਿਸ ਤੋਂ ਬਾਅਦ ਅਜਿਹੇ ਅੰਦਾਜ਼ੇ ਲਗਾਏ ਜਾਣ ਲੱਗੇ ਹਨ ਕਿ ਚਾਕਲੇਟੀ ਬੁਆਏ ਦਾ ਦਿਲ ਮਾਹਿਰਾ ਉੱਤੇ ਆ ਗਿਆ ਹੈ। ਹਾਲਾਂਕਿ ਕਿਸੇ ਨੂੰ ਵੀ ਸੱਚਾਈ ਦਾ ਪਤਾ ਨਹੀਂ ਹੈ। ਹੋ ਸਕਦਾ ਹੈ ਕਿ ਇਹ ਦੋਵੇਂ ਅਚਾਨਕ ਹੀ ਮਿਲ ਗਏ ਹੋਣ ਅਤੇ ਇਕ ਦੂਜੇ ਨਾਲ ਜਾਣ-ਪਛਾਣ ਹੋਣ ਦੇ ਨਾਅਤੇ ਗੱਲ ਕਰਨ ਲੱਗੇ ਹੋਣ ਅਤੇ ਇੱਥੇ ਅਸੀਂ ਲੋਕ ਇਨ੍ਹਾਂ ਤਸਵੀਰਾਂ ਦਾ ਕੁਝ ਦੂਜਾ ਹੀ ਮਤਲਬ ਕੱਢਣ ਲੱਗੇ ਹੋਣ। 
ਹਾਲਾਂਕਿ ਇਨ੍ਹਾਂ ਤਸਵੀਰਾਂ ਦਾ ਇਕ ਦੂਜਾ ਪਹਿਲੂ ਵੀ ਹੈ, ਜੋ ਅੱਜ ਅਸੀਂ ਦੱਸਣ ਜਾ ਰਹੇ ਹਾਂ। ਜੋ ਤਸਵੀਰਾਂ ਤੁਸੀਂ ਇਸ ਸਮੇਂ ਰਣਬੀਰ ਅਤੇ ਮਾਹਿਰਾ ਦੀ ਦੇਖ ਰਹੇ ਹੋ, ਉਹ ਕੁਝ ਮਹੀਨਿਆਂ ਪਹਿਲਾਂ ਦੀਆਂ ਹਨ। ਉਸ ਸਮੇਂ ਰਣਬੀਰ ਕਪੂਰ ਲੰਡਨ 'ਚ ਆਪਣੀ ਆਉਣ ਵਾਲੀ ਫਿਲਮ 'ਦੱਤ ਬਾਇਓਪਿਕ' ਦੀ ਸ਼ੂਟਿੰਗ ਕਰਨ ਗਏ ਹੋਏ ਸਨ। ਇਹ ਇਕ ਇਤੇਫਾਕ ਹੋ ਸਕਦਾ ਹੈ ਕਿ ਇਹ ਲੋਕ ਉਥੇ ਮਿਲ ਗਏ ਹੋਣ ਪਰ ਇਹ ਇਤੇਫਾਕ ਨਹੀਂ ਹੋ ਸਕਦਾ ਕਿ ਇਹ ਤਸਵੀਰਾਂ ਰਣਬੀਰ ਕਪੂਰ ਦੇ ਜਨਮਦਿਨ ਤੋਂ ਕੁਝ ਦਿਨ ਪਹਿਲਾਂ ਹੀ ਵਾਇਰਲ ਹੋਣ। ਜਨਮਦਿਨ ਤੋਂ ਕੁਝ ਦਿਨ ਪਹਿਲਾਂ ਇਨ੍ਹਾਂ ਦੋਹਾਂ ਦੀਆਂ ਤਸਵੀਰਾਂ ਦਾ ਵਾਇਰਲ ਹੋਣਾ ਕਿਤੇ ਨਾ ਕਿਤੇ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਲੋਕ ਇਕ ਦੂਜੇ ਨੂੰ ਡੇਟ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਦੱਸਿਆ ਗਿਆ ਸੀ ਕਿ ਬੀਤੇ ਦਿਨੀਂ ਰਣਬੀਰ ਕਪੂਰ ਜਿੱਥੇ ਛੁੱਟੀਆਂ ਮਨਾਉਣ ਜਾਣਗੇ, ਉੱਥੇ ਉਨ੍ਹਾਂ ਦੀ ਇਕ ਖਾਸ ਗੈਸਟ ਵੀ ਉਨ੍ਹਾਂ ਦੇ ਦੇ ਨਾਲ ਹੋਵੇਗੀ। ਕਿਉਂਕਿ ਉਹ ਭਾਰਤ ਨਹੀਂ ਆ ਸਕਦੀ, ਇਸ ਲਈ ਰਣਬੀਰ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਹੈ। ਕਿਤੇ ਅਜਿਹਾ ਤਾਂ ਨਹੀਂ ਕਿ ਰਣਬੀਰ ਕਪੂਰ ਦੀ ਇਹ ਖਾਸ ਗੈਸਟ ਮਾਹਿਰਾ ਖਾਨ ਹੀ ਹੋਵੇ?


Tags: Ranbir kapoorBirthdayDatingPakistani actressMahira khanBollywood celebrityਰਣਬੀਰ ਕਪੂਰਜਨਮਦਿਨ