FacebookTwitterg+Mail

ਫੁੱਟਬਾਲ ਖੇਡਦਿਆਂ ਰਣਵੀਰ ਕਪੂਰ ਨੂੰ ਲੱਗੀ ਸੱਟ, ਵੀਡੀਓ ਵਾਇਰਲ

ranbir kapoor injures himself while playing football
23 December, 2019 01:06:49 PM

ਮੁੰਬਈ(ਬਿਊਰੋ)- ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਚਰਚਾ ਵਿਚ ਬਣੇ ਹੋਏ ਹਨ। ਫਿਲਮਾਂ ਤੋਂ ਇਲਾਵਾ ਰਣਬੀਰ ਕਪੂਰ ਨੂੰ ਫੁੱਟਬਾਲ ਖੇਡਣ ਦਾ ਵੀ ਬਹੁਤ ਸ਼ੌਕ ਹੈ। ਅਕਸਰ ਉਨ੍ਹਾਂ ਨੂੰ ਬਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਫੁੱਟਬਾਲ ਖੇਡਦੇ ਦੇਖਿਆ ਜਾਂਦਾ ਹੈ। ਹਾਲ ਹੀ ਵਿਚ ਰਣਬੀਰ ਫੁੱਟਬਾਲ ਖੇਡਦੇ ਦੇਖੇ ਗਏ। ਇੱਥੇ ਖੇਡਦੇ ਹੋਏ ਰਣਬੀਰ ਨੂੰ ਸੱਟ ਲੱਗ ਗਈ। ਰਣਬੀਰ ਦੇ ਬੁੱਲ੍ਹਾਂ ’ਚੋਂ ਖੂਨ ਨਿਕਲ ਰਿਹਾ ਸੀ। ਸੱਟ ਨੂੰ ਲੁਕਾਉਂਦੇ ਹੋਏ ਜਦੋਂ ਉਹ ਗਰਾਊਂਡ ’ਚੋਂ ਬਾਹਰ ਨਿਕਲੇ। ਉਦੋਂ ਹੀ ਫੈਨਜ਼ ਨੇ ਉਨ੍ਹਾਂ ਨੂੰ ਘੇਰ ਲਿਆ। ਸੱਟ ਲੱਗਣ ਦੇ ਬਾਵਜੂਦ ਰਣਬੀਰ ਨੇ ਆਪਣੇ ਸਾਰੇ ਫੈਨਜ਼ ਨੂੰ ਸੈਲਫੀ ਦਿੱਤੀ। ਫੈਂਸ ਨਾਲ ਤਸਵੀਰਾਂ ਖਿਚਵਾਉਂਦੇ ਰਣਬੀਰ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

Minor injury for #RanbirKapoor at football game in Mumbai today #instadaily #ManavManglani

A post shared by Manav Manglani (@manav.manglani) on Dec 22, 2019 at 8:30am PST

ਦੱਸ ਦੇਈਏ ਕਿ ਪਿਛਲੇ ਦਿਨੀਂ ਰਣਬੀਰ ‘ਬ੍ਰਹਮਾਸਤਰ’ ਦੀ ਸ਼ੂਟਿੰਗ ਲਈ ਮਨਾਲੀ ਗਏ ਸਨ। ਇੱਥੇ ਉਨ੍ਹਾਂ ਨਾਲ ਅਮਿਤਾਭ ਬੱਚਨ ਅਤੇ ਆਲੀਆ ਭੱਟ ਵੀ ਸਨ। ਤਿੰਨਾਂ ਦੀ ਸੈੱਟ ਤੋਂ ਤਸਵੀਰਾਂ ਵਾਇਰਲ ਹੋਈਆਂ ਸਨ। ਰਣਬੀਰ ਦੇ ਕੋਲ ‘ਬ੍ਰਹਮਾਸਤਰ’ ਤੋਂ ਇਲਾਵਾ ਫਿਲਮ ‘ਸ਼ਮਸ਼ੇਰਾ’ ਵੀ ਹੈ। ਇਸ ਫਿਲਮ ਨੂੰ ਅਜੈ-ਅਤੁੱਲ ਦੀ ਜੋੜੀ ਨਿਰਦੇਸ਼ਿਤ ਕਰੇਗੀ। ਫਿਲਮ ਵਿਚ ਰਣਬੀਰ ਨਾਲ ਸੰਜੈ ਦੱਤ ਅਤੇ ਵਾਣੀ ਕਪੂਰ ਵੀ ਅਹਿਮ ਭੂਮਿਕਾ ਨਿਭਾਉਣਗੇ।

 
 
 
 
 
 
 
 
 
 
 
 
 
 

#ranbirkapoor lips bruised but makes sures to give love to his fans waiting for him ❤👍

A post shared by Viral Bhayani (@viralbhayani) on Dec 22, 2019 at 7:17am PST


ਇਸ ਤੋਂ ਇਲਾਵਾ ਫਿਲਮੇਕਰ ਲਵ ਰੰਜਨ ਦੀ ਅਗਲੀ ਫਿਲਮ ਵਿਚ ਰਣਬੀਰ ਅਤੇ ਸ਼ਰਧਾ ਕਪੂਰ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਫਿਲਮ ਦਾ ਨਾਮ ਅਜੇ ਸਾਹਮਣੇ ਨਹੀਂ ਆਇਆ ਹੈ।
Punjabi Bollywood Tadka
ਫਿਲਮ ਦਾ ਨਿਰਮਾਣ ਲਵ ਰੰਜਨ ਅਤੇ ਅੰਕੁਰ ਗਰਗ ਆਪਣੇ ਬੈਨਰ ਲਵ ਫਿਲਮਸ ਦੇ ਤਹਿਤ ਕਰਨਗੇ। ਇਹ ਫਿਲਮ ਸਾਲ 2021 ਵਿਚ ਨੂੰ ਰਿਲੀਜ਼ ਹੋਵੇਗੀ।


Tags: Ranbir KapoorInjuresPlaying FootballCelebritiesIbrahim Ali KhanInstagramSelfie

About The Author

manju bala

manju bala is content editor at Punjab Kesari