FacebookTwitterg+Mail

ਆਲੀਆ ਦੇ ਪਿਆਰ 'ਚ ਪਏ ਰਣਬੀਰ ਦਾ ਹੋਇਆ ਅਜਿਹਾ ਹਾਲ, ਕਿਹਾ— 'ਪਾਣੀ ਵੀ ਹੁਣ ਲੱਗਦਾ ਹੈ ਸ਼ਰਬਤ'

ranbir kapoor interview
22 June, 2018 10:50:57 AM

ਮੁੰਬਈ (ਬਿਊਰੋ)— ਰਣਬੀਰ ਕਪੂਰ ਦੀ ਜ਼ਿੰਦਗੀ 'ਚ ਪਿਆਰ ਨੇ ਦਸਤਕ ਦੇ ਦਿੱਤੀ ਹੈ। ਆਲੀਆ ਭੱਟ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਰਣਬੀਰ ਹਰ ਪਾਸੇ ਛਾਏ ਹੋਏ ਹਨ। ਆਪਣੇ ਮੀਡੀਆ ਇੰਟਰਵਿਊਜ਼ ਦੌਰਾਨ ਵੀ ਉਹ ਆਲੀਆ ਨੂੰ ਲੈ ਕੇ ਇਸ਼ਾਰਿਆਂ-ਇਸ਼ਾਰਿਆਂ 'ਚ ਆਪਣੀ ਭਾਵਨਾ ਬਿਆਨ ਕਰ ਚੁੱਕੇ ਹਨ। ਆਲੀਆ ਦੇ ਪਿਆਰ 'ਚ ਗੁਆਚੇ ਰਣਬੀਰ ਨੇ ਹਾਲ ਹੀ 'ਚ ਇਕ ਪੱਤਰਕਾਰ ਨਾਲ ਗੱਲਬਾਤ ਦੌਰਾਨ ਪਿਆਰ ਨੂੰ ਇਕ ਖੂਬਸੂਰਤ ਅਨੁਭਵ ਦੱਸਿਆ।

Punjabi Bollywood Tadka

ਉਨ੍ਹਾਂ ਨੇ ਕਿਹਾ, ''ਪਿਆਰ 'ਚ ਪੈਣਾ ਦੁਨੀਆ ਦੀ ਸਭ ਤੋਂ ਵੱਡੀ ਚੀਜ਼ ਹੈ। ਇਹ ਬੇਹੱਦ ਖੂਬਸੂਰਤ ਅਨੁਭਵ ਹੁੰਦਾ ਹੈ। ਜਦੋਂ ਤੁਸੀਂ ਪਿਆਰ 'ਚ ਪੈਂਦੇ ਹੋ ਤਾਂ ਸਭ ਕੁਝ ਚੰਗਾ ਲੱਗਦਾ ਹੈ ਅਤੇ ਇੱਥੋਂ ਤੱਕ ਕਿ ਪਾਣੀ ਵੀ ਸ਼ਰਬਤ ਲੱਗਦਾ ਹੈ।'' ਜਦੋਂ ਰਣਬੀਰ ਤੋਂ ਪੁੱਛਿਆ ਗਿਆ ਕਿ ਲਵ ਰਿਲੇਸ਼ਨਸ਼ਿਪ ਕਾਰਨ ਉਨ੍ਹਾਂ ਦੇ ਕੰਮ 'ਤੇ ਅਸਰ ਪੈਂਦਾ ਹੈ? ਤਾਂ ਉਨ੍ਹਾਂ ਨੇ ਕਿਹਾ, ''ਇਹ ਮੇਰੇ ਨਾਲ ਉਹੀ ਕਰਦਾ ਹੈ, ਜੋ ਇਕ ਸਾਧਾਰਨ ਵਿਅਕਤੀ ਨਾਲ ਕਰਦਾ ਹੈ ਅਤੇ ਮੈਂ ਵੀ ਉਹ ਹੀ ਹਾਂ।

Punjabi Bollywood Tadka

ਮੈਨੂੰ ਆਪਣੇ ਬਾਰੇ 'ਚ ਸੋਚ ਕੇ ਚੰਗਾ ਲੱਗਦਾ ਹੈ, ਜਦੋਂ ਮੈਂ ਸਵੇਰੇ ਉੱਠਦਾ ਹਾਂ ਅਤੇ ਕੰਮ 'ਤੇ ਜਾਂਦਾ ਹਾਂ। ਅਜਿਹਾ ਲੱਗਦਾ ਹੈ ਕਿ ਜ਼ਿੰਦਗੀ ਬੇਹੱਦ ਹਸੀਨ ਹੈ ਅਤੇ ਪਿਆਰ ਇਸ ਨੂੰ ਹੋਰ ਵੀ ਬਿਹਤਰ ਬਣਾ ਦਿੰਦੀ ਹੈ।'' ਜ਼ਿਕਰਯੋਗ ਹੈ ਕਿ ਰਿਪੋਰਟ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ ਕਿ 2020 ਤੱਕ ਰਣਬੀਰ, ਆਲੀਆ ਨਾਲ ਵਿਆਹ ਕਰਵਾ ਸਕਦੇ ਹਨ। ਵਿਆਹ ਨੂੰ ਲੈ ਕੇ ਇਕ ਇੰਟਰਵਿਊ ਦੌਰਾਨ ਰਣਬੀਰ ਨੇ ਕਿਹਾ ਸੀ, ''ਮੈਂ ਵਿਆਹ 'ਚ ਯਕੀਨ ਰੱਖਦਾ ਹਾਂ।

Punjabi Bollywood Tadka

ਮੈਂ ਵੀ ਚਾਹੁੰਦਾ ਹਾਂ ਕਿ ਮੇਰੀ ਪਤਨੀ ਅਤੇ ਬੱਚੇ ਹੋਣ। ਮੇਰਾ ਵੀ ਇਕ ਪਰਿਵਾਰ ਹੋਵੇ। ਉਮੀਦ ਕਰਦਾ ਹਾਂ ਕਿ ਮੈਨੂੰ ਵੀ ਇਹ ਸਭ ਜਲਦ ਪ੍ਰਾਪਤ ਹੋਵੇ।'' ਦੱਸਣਯੋਗ ਹੈ ਕਿ ਰਣਬੀਰ, ਆਲੀਆ ਨੂੰ ਬੇਹੱਦ ਲੱਕੀ ਮੰਨਦੇ ਹਨ। ਇਹ ਦੋਵੇਂ 'ਬ੍ਰਹਮਾਸਤਰ' ਫਿਲਮ 'ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ।

Punjabi Bollywood Tadka


Tags: Alia BhattRanbir KapoorInterviewBrahmastra

Edited By

Chanda Verma

Chanda Verma is News Editor at Jagbani.