ਮੁੰਬਈ (ਬਿਊਰੋ)— ਰਣਬੀਰ-ਆਲੀਆ ਬਾਲੀਵੁੱਡ ਦੇ ਨਿਊ ਕਪਲ ਹਨ, ਜਿਨ੍ਹਾਂ ਦੀ ਜੋੜੀ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਪ੍ਰਸ਼ੰਸ਼ਕਾਂ ਨੇ ਇਨ੍ਹਾਂ ਦੀ ਜੋੜੀ ਨੂੰ 'ਰਾਲੀਆ' ਨਾਂ ਦਿੱਤਾ ਹੈ। ਹੁਣ ਇਕ ਵਾਰ ਫਿਰ ਰਣਬੀਰ ਨੇ ਆਪਣੇ ਤੇ ਆਲੀਆ ਦੇ ਰਿਸ਼ਤੇ ਨੂੰ ਲੈ ਕੇ ਦਿਲਚਸਪ ਗੱਲਾਂ ਕੀਤੀਆਂ ਹਨ। ਰਣਬੀਰ ਨੇ ਇਕ ਵਾਰ ਫਿਰ ਆਲੀਆ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਰਣਬੀਰ ਨੇ ਕਿਹਾ ਕਿ ਇਹ ਗੱਲ ਜਨਤਕ ਹੈ ਕਿ ਉਹ ਤੇ ਆਲੀਆ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਰਣਬੀਰ ਨੇ ਕਿਹਾ, “ਸੱਚ ਕਹਾਂ ਤਾਂ ਮੈਂ ਲੁੱਕਣ ਮੀਚੀ ਵਾਲੀ ਕੋਈ ਖੇਡ ਨਹੀਂ ਖੇਡ ਰਿਹਾ। ਮੈਂ ਆਪਣੀ ਜ਼ਿੰਦਗੀ ਦੇ ਖੂਬਸੂਰਤ, ਪਾਜ਼ੀਟਿਵ ਤੇ ਖੁਸ਼ਹਾਲ ਦੌਰ ਤੋਂ ਗੁਜ਼ਰ ਰਿਹਾ ਹਾਂ। ਤੁਸੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇਕ ਹੱਦ ਤਕ ਹੀ ਗੱਲ ਕਰ ਸਕਦੇ ਹੋ।
ਨਹੀਂ ਤਾਂ ਇਹ ਤੁਹਾਡੀ ਤਰਜੀਹ ਬਣ ਜਾਂਦੀ ਹੈ ਤੇ ਕੰਮ ਪਿੱਛੇ ਰਹਿ ਜਾਂਦਾ ਹੈ।'' ਇਸ ਤੋਂ ਪਹਿਲਾਂ ਵੀ ਰਣਬੀਰ ਨੇ ਇਕ ਇੰਟਰਵਿਊ 'ਚ ਕਿਹਾ ਸੀ, ''ਇਹ ਰਿਸ਼ਤਾ ਹਾਲੇ ਨਵਾਂ ਹੈ। ਇਸ ਲਈ ਕੁਝ ਵੀ ਕਹਿਣਾ ਤੇ ਇਸ ਨੂੰ ਜੱਜ ਕਰਨਾ ਠੀਕ ਨਹੀਂ ਹੋਵੇਗਾ। ਆਲੀਆ ਸੁਪਰਟੈਲੇਂਟੇਡ ਹੈ। ਉਸ ਲਈ ਸਭ ਤੋਂ ਪਹਿਲਾਂ ਕੰਮ ਆਉਂਦਾ ਹੈ ਤੇ ਬਾਕੀ ਸਭ ਬਾਅਦ 'ਚ। 10 ਸਾਲ ਕੰਮ ਕਰਨ ਤੋਂ ਬਾਅਦ ਮੈਂ ਕਦੇ-ਕਦੇ ਥੱਕਿਆ ਹੋਇਆ ਮਹਿਸੂਸ ਕਰਦਾ ਹਾਂ ਪਰ ਜਦੋਂ ਕੰਮ ਲਈ ਆਲੀਆ ਦੀ ਕਮਿਟਮੈਂਟ ਦੇਖਦਾ ਹਾਂ ਤਾਂ ਮੈਨੂੰ ਪ੍ਰੇਰਣਾ ਮਿਲਦੀ ਹੈ।''
ਦੱਸ ਦੇਈਏ ਕਿ ਰਣਬੀਰ-ਆਲਿਆ ਰੀਅਲ ਲਾਈਫ ਹੀ ਨਹੀਂ ਰੀਲ ਲਾਈਫ 'ਚ ਵੀ ਇਕੱਠੇ ਨਜ਼ਰ ਆਉਣ ਵਾਲੇ ਹਨ। ਦੋਹਾਂ ਨੇ ਹਾਲ ਹੀ 'ਚ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' ਸ਼ੂਟਿੰਗ ਪੂਰੀ ਕੀਤੀ ਹੈ। ਇਸ ਫਿਲਮ ਰਾਹੀਂ ਇਹ ਦੋਵੇਂ ਪਹਿਲੀ ਵਾਰ ਇਕ-ਦੂਜੇ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।