FacebookTwitterg+Mail

ਅਮਿਤਾਭ ਤੋਂ ਲੈ ਕੇ ਸਲਮਾਨ ਤਕ, ਇਨ੍ਹਾਂ ਸਿਤਾਰਿਆਂ ਦੇ ਘਰਾਂ ਦੀ ਕੀਮਤ ਸੁਣ ਲੱਗੇਗਾ ਝਟਕਾ

ranbir kapoor to alia bhatt  how much do these celebrity homes cost
05 September, 2019 05:13:58 PM

ਮੁੰਬਈ (ਬਿਊਰੋ) — ਬਾਲੀਵੁੱਡ ਸਿਤਾਰੇ ਸ਼ਾਨੋ ਸ਼ੌਕਤ ਲਈ ਵੀ ਮਸ਼ਹੂਰ ਹਨ। ਫਿਰ ਭਾਵੇਂ ਉਨ੍ਹਾਂ ਦਾ ਡਰੈੱਸਿੰਗ ਸੇਂਸ ਹੋਵੇ ਜਾਂ ਘਰ। ਸਭ ਕੁਝ ਖੂਬ ਚਰਚਾ 'ਚ ਰਹਿੰਦਾ ਹੈ। ਸਿਤਾਰੇ ਲਗਜ਼ਰੀ ਘਰਾਂ 'ਚ ਰਹਿੰਦੇ ਹਨ ਪਰ ਕੀ ਤੁਸੀਂ ਉਨ੍ਹਾਂ ਦੇ ਘਰਾਂ ਦੀ ਕੀਮਤ ਜਾਣਦੇ ਹੋ? ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਬਾਲੀਵੁੱਡ ਦੇ ਸਿਤਾਰਿਆਂ ਦੇ ਲਗਜ਼ਰੀ ਘਰਾਂ ਦੀ ਕੀਮਤ ਬਾਰੇ :-

ਅਨਿਲ ਕਪੂਰ
ਅਨਿਲ ਕਪੂਰ ਦਾ ਬੰਗਲਾ ਜੁਹੂ 'ਚ ਹੈ। ਉਨ੍ਹਾਂ ਦੇ ਇਸ ਘਰ 'ਚ ਉਹ ਪਤਨੀ ਸੁਨੀਤਾ ਕਪੂਰ, ਧੀ ਰਿਆ ਕਪੂਰ ਤੇ ਬੇਟੇ ਹਰਸ਼ਵਰਧਨ ਕਪੂਰ ਨਾਲ ਰਹਿੰਦੇ ਹਨ। ਵਿਆਹ ਤੋਂ ਪਹਿਲਾਂ ਸੋਨਮ ਕਪੂਰ ਵੀ ਇਸੇ ਘਰ 'ਚ ਰਹਿੰਦੀ ਸੀ। ਅਨਿਲ ਨੇ ਇਸ ਲਈ ਤਕਰੀਬਨ 25 ਤੋਂ 30 ਕਰੋੜ ਖਰਚ ਕੀਤਾ ਹੈ।

ਸ਼ਾਹਰੁਖ ਖਾਨ
ਸ਼ਾਹਰੁਖ ਖਾਨ ਦਾ ਘਰ ਮੰਨਤ ਦਾ ਨਾਂ ਸ਼ਾਇਦ ਹੀ ਕਿਸੇ ਨੇ ਨਾ ਸੁਣਿਆ ਹੋਵੇ। ਉਨ੍ਹਾਂ ਦਾ ਘਰ ਟੂਰਿਸਟ ਸਪਾਟ ਬਣ ਗਿਆ ਹੈ। ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਫੈਨਜ਼ ਦਾ ਤਾਂਤਾ ਲੱਗਾ ਰਹਿੰਦਾ ਹੈ। ਸ਼ਾਹਰੁਖ ਖਾਨ ਦੇ ਘਰ ਦੀ ਕੀਮਤ ਕਰੀਬ 200 ਕਰੋੜ ਰੁਪਏ ਹੈ।

ਜਾਨ ਅਬ੍ਰਾਹਮ
ਜਾਨ ਅਬ੍ਰਾਹਮ ਦੇ ਘਰ ਦਾ ਨਾਂ 'Villa in the sky' ਹੈ। 4000 ਵਰਗ ਫੁੱਟ 'ਚ ਫੈਲਿਆ ਇਹ ਘਰ ਬਾਂਦਰਾ 'ਚ ਸਥਿਤ ਹੈ। ਜਾਨ ਦੇ ਇਸ ਲਗਜ਼ਰੀ ਘਰ ਦੀ ਕੀਮਤ 75 ਕਰੋੜ ਰੁਪਏ ਹੈ।

ਸ਼ਾਹਿਦ ਕਪੂਰ
ਸ਼ਾਹਿਦ ਕਪੂਰ ਨੇ ਆਪਣੇ ਸੀ-ਫੇਸਿੰਗ ਘਰ ਲਈ 56 ਕਰੋੜ ਖਰਚ ਦਿੱਤੇ ਹਨ। ਉਨ੍ਹਾਂ ਦਾ ਘਰ ਵਰਲੀ 'ਚ ਸਥਿਤ ਹੈ। ਇਹ ਇਸ ਘਰ 'ਚ ਇਸ ਸਾਲ ਦਸੰਬਰ 'ਚ ਮੂਵ ਕਰਨਗੇ।

ਅਕਸ਼ੈ ਕੁਮਾਰ
ਅਕਸ਼ੈ ਕੁਮਾਰ ਦਾ ਸੀ-ਫੇਸਿੰਗ ਬੰਗਲਾ ਜੁਹੂ 'ਚ ਸਥਿਤ ਹੈ। ਇਸ ਘਰ 'ਚ ਅਕਸ਼ੈ ਪਤਨੀ ਤੇ ਬੱਚਿਆਂ ਨਾਲ ਰਹਿੰਦੇ ਹਨ। ਅਕਸ਼ੈ ਦੇ ਇਸ ਘਰ ਦੀ ਲਗਭਗ ਕੀਮਤ 80 ਕਰੋੜ ਰੁਪਏ ਦੇ ਕਰੀਬ ਹੈ।

ਅਮਿਤਾਭ ਬੱਚਨ
ਅਮਿਤਾਭ ਬੱਚਨ ਦੇ ਘਰ ਜਲਸਾ ਦੇ ਬਾਹਰ ਹਮੇਸ਼ਾ ਹੀ ਫੈਨਜ਼ ਦਾ ਜਮਾਵੜਾ ਦੇਖਣਾ ਨੂੰ ਮਿਲੇਗਾ। ਅਮਿਤਾਭ ਬੱਚਨ ਦੇ ਘਰ ਦੇ ਬਾਹਰ ਫੈਨਜ਼ ਉਨ੍ਹਾਂ ਦੀ ਇਕ ਝਲਕ ਲਈ ਬੇਤਾਬ ਰਹਿੰਦੇ ਹਨ। ਐਕਟਰ ਦੇ ਘਰ ਦੀ ਕੀਮਤ ਲਗਭਗ 160 ਕਰੋੜ ਰੁਪਏ ਹੈ।

ਸੈਫ ਅਲੀ ਖਾਨ
ਸੈਫ ਅਲੀ ਖਾਨ ਫਾਰਚੂਅਨ ਹਾਈਟਸ 'ਚ ਰਹਿੰਦੇ ਹਨ। ਸੈਫ ਨੇ ਇਸ ਬਿਲਡਿੰਗ 'ਚ 4 ਅਪਾਰਟਮੈਂਟ ਖਰੀਦੇ ਹੋਏ ਹਨ। ਇਕ ਅਪਾਰਟਮੈਂਟ ਦੀ ਕੀਮਤ ਕਰੀਬ 12 ਕਰੋੜ ਹੈ। ਸੈਫ ਦੇ ਰੇਜੀਡੇਂਸ ਦੀ ਟੋਟਲ ਵੈਲਿਊ 48 ਕਰੋੜ ਹੈ।

ਸਲਮਾਨ ਖਾਨ
ਸਲਮਾਨ ਖਾਨ ਆਪਣੇ ਪੂਰੇ ਪਰਿਵਾਰ ਨਾਲ ਗੈਲੇਕਸੀ ਅਪਾਰਟਮੈਂਟ 'ਚ ਰਹਿੰਦੇ ਹਨ। ਗੈਲੇਕਸੀ ਅਪਾਰਟਮੈਂਟ ਦੀ ਕੀਮਤ 60 ਕਰੋੜ ਰੁਪਏ ਹਨ।

ਰਣਬੀਰ ਕਪੂਰ
ਰਣਬੀਰ ਕਪੂਰ ਨੇ ਸਾਲ 2016 'ਚ ਨਵਾਂ ਘਰ ਖਰੀਦਾ ਸੀ। ਘਰ ਦਾ ਨਾਂ ਹੈ ਵਾਸਤੂ। ਇਹ ਘਰ ਪਾਲੀ ਹਿੱਲਸ 'ਚ ਹੈ। ਰਣਬੀਰ ਦੇ ਘਰ ਨੂੰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਡਿਜ਼ਾਈਨ ਕੀਤਾ ਹੈ। ਖਬਰਾਂ ਮੁਤਾਬਕ, ਰਣਬੀਰ ਦੇ ਘਰ ਦੀ ਕੀਮਤ 35 ਕਰੋੜ ਰੁਪਏ ਹੈ।

ਆਲੀਆ ਭੱਟ
ਆਲੀਆ ਭੱਟ ਨੇ ਵੀ ਆਪਣਾ ਨਵਾਂ ਘਰ ਖਰੀਦਿਆ ਹੈ। ਆਲੀਆ ਦੇ ਨਵੇਂ ਘਰ ਦੀ ਕੀਮਤ 13 ਕਰੋੜ ਰੁਪਏ ਹੈ। ਆਲੀਆ ਦਾ ਇਹ ਘਰ ਜੁਹੂ 'ਚ ਹੈ।


Tags: Ranbir KapoorAlia BhattCelebrity Homes CostAmitabh BachchanShah Rukh KhanSalman KhanAkshay Kumar

Edited By

Sunita

Sunita is News Editor at Jagbani.