FacebookTwitterg+Mail

ਮੀਡੀਆ ਤੋਂ ਬਚਣ ਲਈ ਜਦੋਂ ਰਣਬੀਰ ਕਪੂਰ ਨੇ ਲਿਆ ਕੇਲਿਆਂ ਦਾ ਸਾਹਰਾ (ਦੇਖੋ ਤਸਵੀਰਾਂ)

    1/2
08 November, 2016 01:32:55 PM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਨ੍ਹੀ ਦਿਨੀਂ ਆਪਣੀ ਰਿਲੀਜ਼ ਹੋ ਚੁੱਕੀ ਫਿਲਮ 'ਏ ਦਿ ਹੈ ਮੁਸ਼ਕਿਲ' ਦੀ ਸਫਲਤਾ ਦੀ ਖੁਸ਼ੀ ਨੂੰ ਮਾਣ ਰਿਹਾ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਇਸ ਫਿਲਮ ਦੇ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਫਿਲਮ ਦਾ ਕੁਲੈਕਸ਼ਨ 100 ਕਰੋੜ ਰੁਪਏ ਤੋ ਵੀ ਲਗਭਗ ਹੋ ਗਿਆ ਹੈ। ਅਜਿਹੇ ਮੌਕੇ 'ਤੇ ਰਣਬੀਰ ਮੀਡੀਆ ਨਾਲ ਇਹ ਹਰਕਤ ਕਰੇਗਾ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ। ਅਸਲ 'ਚ ਰਣਬੀਰ ਦਾ ਫੁੱਟਬਾਲ ਪ੍ਰਤੀ ਪਿਆਰ ਕਿਸੇ ਤੋਂ ਲੁੱਕਿਆ ਨਹੀਂ ਹੈ। ਉਹ ਅਕਸਰ ਆਪਣੇ ਦੋਸਤਾਂ ਨਾਲ ਬਾਂਦਰਾ 'ਚ ਫੁੱਟਬਾਲ ਖੇਡਦਾ ਨਜ਼ਰ ਆਉਂਦਾ ਹੈ। ਅਜਿਹੇ 'ਚ ਮੀਡੀਆ ਵੀ ਉਥੇ ਪਹੁੰਚ ਜਾਂਦੀ ਹੈ। ਮੀਡੀਆ ਦੇ ਕੈਮਰੇ ਨੇ ਰਣਬੀਰ ਦੀ ਹਰ ਹਰਕਤ ਨੂੰ ਕੈਦ ਕਰਨ ਦੀ ਕੋਸ਼ਿਸ ਕਰਦੀ ਹੈ ਪਰ ਪਤਾ ਨਹੀਂ ਰਣਬੀਰ ਕਿਉਂ ਮੀਡੀਆ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਰਣਬੀਰ ਜਦੋਂ ਫੁੱਟਬਾਲ ਖੇਡ ਕੇ ਨਿਕਲੇ ਤਾਂ ਫੋਟੋਗ੍ਰਾਫਰਸ ਉਸ ਦੀਆਂ ਤਸਵੀਰਾਂ ਲੈਣਾ ਚਾਹੁੰਦੇ ਸੀ। ਅਜਿਹੇ 'ਚ ਰਣਬੀਰ ਨੇ ਆਪਣਾ ਚਿਹਰਾ ਛਿਪਾਉਣ ਲਈ ਕੇਲਿਆਂ ਦਾ ਸਾਹਰਾ ਲਿਆ। ਉਸ ਨੇ ਆਪਣਾ ਮੂੰਹ ਕੇਲਿਆਂ ਨਾਲ ਢੱਕ ਲਿਆ। ਇਹ ਅਜਿਹਾ ਲੱਗ ਰਿਹਾ ਹੈ ਜਿਵੇ ਕੋਈ ਸੈਲੀਬ੍ਰਿਟੀ ਗੁੱਸੇ 'ਚ ਆਪਣੀ ਮਿਡਲ ਫਿੱਗਰ ਦਿਖਾਉਂਦਾ ਹੈ। ਕੀ ਰਣਬੀਰ ਨੂੰ ਅਜਿਹਾ ਕਰਨਾ ਚਾਹੀਦਾ ਸੀ। ਇਹ ਵੱਖਰੀ ਲੜਾਈ ਦਾ ਮਾਮਲਾ ਹੈ ਪਰ ਰਣਬੀਰ ਨੇ ਅਜਿਹਾ ਕਰ ਕੇ ਦੂਜੀਆ ਸੈਲੀਬ੍ਰਿਟੀਜ਼ ਨੂੰ ਵੀ ਆਪਣੀ ਭੜਾਸ ਕੱਢਣ ਦਾ ਇਕ ਨਵਾਂ ਜਾਰੀਆ ਦੱਸ ਦਿੱਤਾ ਹੈ।

Tags: ਰਣਬੀਰ ਕਪੂਰਕਰਨ ਜੌਹਰ ਫੁੱਟਬਾਲ ਫੋਟੋਗ੍ਰਾਫਰਸਬਾਂਦਰਾ Ranbir Kapoor Karan Johar footballphotographersbandra