ਜਲੰਧਰ— ਪੰਜਾਬੀ ਗਾਇਕ ਰਣਬੀਰ ਸਿੰਘ ਦਾ ਹਾਲ ਹੀ 'ਚ ਇੱਕ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਨਿਰਨੇ ਕਾਲਜੇ' ਹੈ। ਇਸ ਗੀਤ ਦੇ ਬੋਲ ਰਣਬੀਰ ਸਿੰਘ ਨੇ ਆਪ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਸੰਗੀਤ ਗਗ ਸਟੂਡੀਓਜ਼ ਨੇ ਦਿੱਤਾ ਹੈ। ਰਣਬੀਰ ਸਿੰਘ ਦੇ ਗੀਤ 'ਨੀਰਣੇ ਕਾਲਜੇ' ਨੂੰ ਡਾਇਰੈਕਟ ਗੁਰਪ੍ਰੀਤ ਸੇਨ ਨੇ ਕੀਤਾ ਹੈ। ਇਸ ਗੀਤ ਨੂੰ ਸਪੀਡ ਰਿਕਾਰਡ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਰਣਬੀਰ ਸਿੰਘ ਦਾ 'ਨਿਰਨੇ ਕਾਲਜੇ' ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਮਿਆਦ 3 ਮਿੰਟ 51 ਸੈਕਿੰਡ ਦੀ ਹੈ। ਇਸ ਗੀਤ 'ਚ ਰਣਬੀਰ ਸਿੰਘ ਨੇ ਆਪਣੀ ਪ੍ਰੇਮਿਕਾ ਨੂੰ ਕਹਿ ਰਿਹਾ ਹੈ, ''ਨੀ ਦੋ ਟਾਈਮ ਮਿੱਤਰਾ ਦਾ ਨਾਮ ਨਿਰਨੇ ਕਾਲਜੇ ਲੈ...''