FacebookTwitterg+Mail

ਬਾਲੀਵੁੱਡ ਦੀ ਇਸ ਖੂਬਸੂਰਤ ਬਾਲਾ 'ਤੇ ਲੱਗਾ 2.5 ਕਰੋੜ ਦੀ ਠੱਗੀ ਦਾ ਦੋਸ਼

ranchi court sent summons to amisha patel she accusedof rs 2 5 crore fraud
29 June, 2019 10:37:11 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਮੀਸ਼ਾ ਪਟੇਲ 'ਤੇ ਪ੍ਰੋਡਿਊਸਰ ਅਜੇ ਸਿੰਘ ਰਾਜਪੂਤ ਨੇ ਹਾਲ ਹੀ 'ਚ ਢਾਈ ਕਰੋੜ ਦੀ ਠੱਗੀ ਦਾ ਦੋਸ਼ ਲਾਇਆ। ਪ੍ਰੋਡਿਊਸਰ ਦਾ ਦੋਸ਼ ਹੈ ਕਿ ਅਮੀਸ਼ਾ ਪਟੇਲ ਉਸ ਨਾਲ ਰਾਂਚੀ 'ਚ ਮਿਲੀ ਅਤੇ ਉਸ ਦੇ ਪ੍ਰੋਡਕਸ਼ਨ ਹਾਊਸ ਦੇ ਪਹਿਲੇ ਫਿਲਮੀ ਪ੍ਰੋਜੈਕਟ ਦਾ ਦਾਅਵਾ ਹੈ ਕਿ ਇਹ ਰਕਮ ਅਮੀਸ਼ਾ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੀ ਫਿਲਮ 'ਤੇ ਲਾਈ ਸੀ ਅਤੇ ਪ੍ਰੋਫਿਟ ਦੇ ਨਾਲ ਇਸ ਰਕਮ ਨੂੰ ਵਾਪਸ ਦੇਣ ਦੀ ਗੱਲ ਹੋਈ ਸੀ ਪਰ ਜਦੋਂ ਤੈਅ ਸਮੇਂ 'ਤੇ ਪ੍ਰੋਡਿਊਸਰ ਨੂੰ ਅਮੀਸ਼ਾ ਤੇ ਉਸ ਦੇ ਪਾਰਟਨਰ ਨੇ ਚੈੱਕ ਦਿੱਤਾ ਤਾਂ ਉਹ ਚੈੱਕ ਬਾਊਂਸ ਹੋ ਗਿਆ।

ਉਥੇ ਹੀ ਜਦੋਂ ਇਸ ਮਾਮਲੇ 'ਚ ਪ੍ਰੋਡਿਊਸਰ ਨੇ ਅਮੀਸ਼ਾ ਪਟੇਲ ਨਾਲ ਗੱਲਬਾਤ ਕੀਤੀ ਤਾਂ ਅਦਾਕਾਰਾ ਨੇ ਰਕਮ ਦੇਣ ਤੋਂ ਸਾਫ ਇਨਕਾਰ ਕਰਦੇ ਹੋਏ ਡਰਾਉਣਾ ਸ਼ੁਰੂ ਕਰ ਦਿੱਤਾ। ਪ੍ਰੋਡਿਊਸਰ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਉਸ ਨੇ ਕਾਨੂੰਨੀ ਸਹਾਰਾ ਲੈਂਦੇ ਹੋਏ ਅਮੀਸ਼ਾ ਪਟੇਲ ਨੂੰ ਲੀਗਲ ਨੋਟਿਸ ਭੇਜਿਆ। ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਰਾਂਚੀ ਕੋਰਟ ਨੇ ਅਮੀਸ਼ਾ ਪਟੇਲ ਨੂੰ ਸੰਮਨ ਭੇਜ ਕੇ 8 ਜੁਲਾਈ ਨੂੰ ਰਾਂਚੀ ਕੋਰਟ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਅਜੇ ਸਿੰਘ ਨੇ ਇਸ ਮਾਮਲੇ 'ਚ ਅਮੀਸ਼ਾ ਪਟੇਲ ਤੋਂ ਇਲਾਵਾ ਉਸ ਦੀ ਪ੍ਰੋਡਕਸ਼ਨ ਕੰਪਨੀ ਤੇ ਉਸ ਦੇ ਪਾਰਟਨਰ ਕਮਲ ਗੂਮਰ ਖਿਲਾਫ ਅਦਾਲਤ ਨੇ ਧੋਖਾਧੜ, ਵਿਸ਼ਵਾਸਘਾਟ ਤੇ ਐੱਨ. ਆਈ. ਐਕਟ ਦੀ ਧਾਰਾ 138, ਧਾਰਾ 420, ਧਾਰਾ 406 ਤੇ ਧਾਰਾ 34 ਦੇ ਤਹਿਤ ਮਾਮਲਾ ਦਰਜ ਕੀਤਾ ਹੈ। 

ਦੱਸ ਦਈਏ ਕਿ ਅਜੇ ਸਿੰਘ ਅਦਾਕਾਰਾ ਮਾਹੀ ਗਿੱਲ ਤੇ ਜਿੰਮੀ ਸ਼ੇਰਗਿੱਲ ਸਟਾਰਰ ਜਲਦ ਰਿਲੀਜ਼ ਹੋਣ ਵਾਲੀ ਫਿਲਮ 'ਫੈਮਿਲੀ ਆਫ ਠਾਕੁਰ ਗੰਜ' ਦੇ ਪ੍ਰੋਡਿਊਸਰ ਹਨ। ਫਿਲਮ ਦੀ ਗੱਲ ਕਰੀਏ ਤਾਂ 'ਸਾਹਿਬ ਬੀਵੀ ਔਰ ਗੈਂਗਸਟਰ' ਤੋਂ ਬਾਅਦ ਇਸੇ ਤਰ੍ਹਾਂ ਦੀ ਇਕ ਦੂਜੀ ਫਿਲਮ 'ਫੈਮਿਲੀ ਆਫ ਠਾਕੁਰ ਗੰਜ' ਨਾਲ ਜਿੰਮੀ ਸ਼ੇਰਗਿੱਲ ਅਤੇ ਮਾਹੀ ਗਿੱਲ ਫਿਰ ਤੋਂ ਆਪਣੇ ਐਕਸ਼ਨ ਅੰਦਾਜ਼ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹਨ। ਇਸ ਫਿਲਮ ਦੇ ਦੋ ਮਿੰਟ ਦੇ ਟਰੇਲਰ ਨੂੰ ਵੀਰਵਾਰ ਨੂੰ ਲਾਂਚ ਕੀਤਾ ਗਿਆ ਹੈ। ਟਰੇਲਰ ਦੀ ਸ਼ੁਰੂਆਤ 'ਚ ਜਿੰਮੀ ਫੋਨ 'ਤੇ ਕਿਸੇ ਨੂੰ ਧਮਕੀ ਦਿੰਦਾ ਨਜ਼ਰ ਆਉਂਦਾ ਹੈ।


Tags: Ameesha PatelRanchi CourtSummonFraudAjay Singh RajputFamily of Thakurganj

Edited By

Sunita

Sunita is News Editor at Jagbani.