ਮੁੰਬਈ— ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ 20 ਅਗਸਤ ਨੂੰ 41 ਸਾਲ ਦੇ ਹੋ ਗਏ ਹਨ । ਹਰਿਆਣਾ ਦੇ ਰੋਹਤਕ ਵਿੱਚ ਜਨਮੇ ਰਣਦੀਪ ਨੇ ਆਪਣੀ ਸ਼ੁਰੂਆਤੀ ਪੜਾਈ ਮੋਤੀ ਲਾਲ ਨੇਹਰੂ ਸਕੂਲ ਸੋਨੀਪਤ ਤੋਂ ਕੀਤੀ ਹੈ । ਆਪਣੀ ਪੋਸਟ ਗ੍ਰੈਜ਼ੁਏਸ਼ਨ ਡਿਗਰੀ ਲਈ ਮੇਲਬਰਨ ਚਲੇ ਗਏ ।
ਫਿਲਮੀ ਕਰੀਅਰ
ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਮਾਡਲਿੰਗ ਅਤੇ ਪ੍ਰੋਡਕਸ਼ਨ ਵਿੱਚ ਹੱਥ ਅਜਮਾਇਆ ਅਤੇ 2001 ਵਿੱਚ 'ਮਾਨਸੂਨ ਵੈਡਿੰਗ' ਰਾਹੀ ਬਾਲੀਵੁੱਡ ਡੈਬਿਊ ਕੀਤਾ । ਅੱਜ ਕਰੀਬ 29 ਫਿਲਮਾਂ 'ਚ ਕੰਮ ਚੁੱਕੇ ਰਣਦੀਪ ਬਾਲੀਵੁੱਡ ਵਿੱਚ ਇੱਕ ਸਫਲ ਅਦਾਕਾਰ ਹੈ । ਆਪਣੀ ਅਦਾਕਾਰੀ ਨਾਲ ਇਨ੍ਹਾਂ ਬਾਲੀਵੁੱਡ ਇੰਸਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। 'ਕਿਕ', 'ਜਨਤ 2', 'ਮਰਡਰ 3' ਵਰਗੀਆਂ ਫਿਲਮਾਂ 'ਚ ਇਨ੍ਹਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਰਣਦੀਪ ਦੇ ਪਿਤਾ ਰਣਬੀਰ ਹੁੱਡਾ ਇੱਕ ਸਰਜ਼ਨ ਹਨ ਜਦੋਂ ਕਿ ਉਨ੍ਹਾਂ ਦੀ ਮਾਂ ਆਸ਼ਾ BJP ਨੇਤਾ ਹਨ । ਉਥੇ ਹੀ ਉਨ੍ਹਾਂ ਦੀ ਭੈਣ ਅੰਜਲੀ ਡਾਕਟਰ ਅਤੇ ਛੋਟੇ ਭਰਾ ਸਿਵਲ ਇੰਜੀਨੀਅਰ ਹੈ ਜੋ ਕਿ ਸਿੰਗਾਪੁਰ ਵਿੱਚ ਰਹਿੰਦਾ ਹੈ ।
ਰਣਦੀਪ ਰੋਹਤਕ ਵਿੱਚ ਆਪਣੇ ਪੈਰੇਂਟਸ ਦੇ ਨਾਲ 328 K ਅਪਾਰਟਮੈਂਟ ਵਿੱਚ ਰਹਿੰਦੇ ਹਨ । ਕੁੱਝ ਸਮੇਂ ਪਹਿਲਾਂ ਹੀ ਉਨ੍ਹਾਂ ਦੀ ਮਾਂ ਅਤੇ ਪਿਤਾ ਨੇ ਇਹ ਘਰ ਰਿਨੋਵੇਟ ਕਰਕੇ ਆਪਣੇ ਪੁੱਤਰ ਰਣਦੀਪ ਨੂੰ ਗਿਫਟ ਕੀਤਾ ਸੀ ।
ਉਨ੍ਹਾਂ ਦਾ ਘਰ ਆਰਟ ਫਰਨੀਚਰ ਅਤੇ ਉੱਚ ਸਹੂਲਤ ਨਾਲ ਭਰਿਆ ਹੈ । ਨਵੇਂ ਡੇਕੋਰੇਸ਼ਨ ਦੇ ਨਾਲ ਰਣਦੀਪ ਨੇ ਇਸ ਘਰ ਦੀ ਫੋਟੋਜ਼ ਆਪਣੇ ਸੋਸ਼ਲ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਸਨ ।
ਉਹ ਜ਼ਿਆਦਾਤਰ ਆਪਣੇ ਕੰਮ ਦੇ ਸਿਲਸਿਲੇ ਵਿੱਚ ਮੁੰਬਈ ਵਿੱਚ ਵਿਅਸਥ ਰਹਿੰਦੇ ਹਨ ਅਜਿਹੇ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਰੋਹਤਕ ਵਿੱਚ ਰਹਿੰਦੇ ਹੈ ।