FacebookTwitterg+Mail

ਯਾਮੀ ਗੌਤਮ ਨਾਲ ਰਣਦੀਪ ਹੁੱਡਾ ਦੀ ਇਸ ਫਿਲਮ 'ਚ ਬਣੇਗੀ ਜੋੜੀ

randeep hooda and yami gautam
04 October, 2018 02:05:07 PM

ਮੁੰਬਈ(ਬਿਊਰੋ)— ਬੀਤੇ ਦਿਨੀਂ ਹੀ ਖਬਰਾਂ ਸਨ ਕਿ ਰਣਦੀਪ ਹੁੱਡਾ ਜਲਦ ਹੀ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਰਣਦੀਪ ਹੁੱਡਾ ਹੁਣ ਵਿਸ਼ੇਸ਼ ਪ੍ਰੋਡਕਸ਼ਨ ਦੀ ਫਿਲਮ 'ਚ ਬੌਕਸਰ ਦਾ ਕਿਰਦਾਰ ਨਿਭਾਉਣਗੇ। ਇਸ ਦੀ ਸ਼ੂਟਿੰਗ ਵੀ ਇਸੇ ਮਹੀਨੇ ਸ਼ੁਰੂ ਹੋ ਸਕਦੀ ਹੈ। ਫਿਲਮ ਦੇ ਮੇਕਰਸ ਨੂੰ ਕਈ ਦਿਨਾਂ ਤੋਂ ਫਿਲਮ ਲਈ ਅਦਾਕਾਰਾਂ ਦੀ ਤਲਾਸ਼ ਸੀ, ਜੋ ਹੁਣ ਖਤਮ ਹੋ ਗਈ ਹੈ।

Image result for Randeep Hooda, Yami Gautam

ਖਬਰਾਂ ਹਨ ਕਿ ਵਿਸ਼ੇਸ਼ ਪ੍ਰੋਡਕਸ਼ਨ ਦੀ ਫਿਲਮ 'ਚ ਰਣਦੀਪ ਹੁੱਡਾ ਨਾਲ ਪਹਿਲੀ ਵਾਰ ਯਾਮੀ ਗੌਤਮ ਦੀ ਜੋੜੀ ਨਜ਼ਰ ਆ ਸਕਦੀ ਹੈ। ਇਸ ਲਈ ਯਾਮੀ ਨੂੰ ਫਿਲਮ 'ਚ ਲੈਣ ਦੀਆਂ ਗੱਲਾਂ ਹੋ ਰਹੀਆਂ ਹਨ। ਫਿਲਮ ਮੇਕਰਸ ਇਸ ਪ੍ਰੋਜੈਕਟ 'ਚ ਕਿਸੇ ਨਵੀਂ ਜੋੜੀ ਨੂੰ ਲੈਣਾ ਚਾਹੁੰਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਰਣਦੀਪ ਨਾਲ ਯਾਮੀ ਦੀ ਜੋੜੀ ਚੰਗੀ ਲੱਗੀ। ਫਿਲਮ 'ਚ ਯਾਮੀ ਦਾ ਕਿਰਦਾਰ ਕੀ ਹੋਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

Image result for Randeep Hooda, Yami Gautam
ਇਸ ਤੋਂ ਇਲਾਵਾ ਯਾਮੀ ਦੀ ਭੈਣ ਸੁਰੀਲੀ ਗੌਤਮ ਵੀ ਰਣਦੀਪ ਹੁੱਡਾ ਨਾਲ ਹੀ ਫਿਲਮ 'ਬੈਟਲ ਆਫ ਸਾਰਾਗੜ੍ਹੀ' ਨਾਲ ਆਪਣਾ ਡੈਬਿਊ ਕਰ ਰਹੀ ਹੈ। ਇਸ 'ਚ ਸੁਰੀਲੀ ਰਣਦੀਪ ਦੀ ਪਤਨੀ ਦਾ ਰੋਲ ਪਲੇਅ ਕਰੇਗੀ ਤੇ ਫਿਲਮ ਰਾਜਕੁਮਾਰ ਸੰਤੋਸ਼ੀ ਦੀ ਡਾਇਰੈਕਸ਼ਨ 'ਚ ਬਣ ਰਹੀ ਹੈ।

Image result for Randeep Hooda, Yami Gautam

ਯਾਮੀ ਨੂੰ ਆਖਰੀ ਵਾਰ ਹਾਲ ਹੀ 'ਚ ਸ਼ਾਹਿਦ ਕਪੂਰ-ਸ਼ਰਧਾ ਕਪੂਰ ਨਾਲ ਫਿਲਮ 'ਬੱਤੀ ਗੁੱਲ ਮੀਟਰ ਚਾਲੂ' 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਯਾਮੀ ਅਗਲੇ ਸਾਲ ਵਿੱਕੀ ਕੌਸ਼ਲ ਨਾਲ 'ਉੜੀ' ਸਰਜੀਕਲ ਸਟ੍ਰਾਈਕ 'ਚ ਵੀ ਨਜ਼ਰ ਆਉਣ ਵਾਲੀ ਹੈ।

Image result for Randeep Hooda, Yami Gautam


Tags: Randeep Hooda Yami Gautam Vishesh Films Sadak Battle of Saragarhi Rajkumar Santoshi Shahid Kapoor Shraddha Kapoor Batti Gul Meter Chalu

Edited By

Sunita

Sunita is News Editor at Jagbani.