ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਣਦੀਪ ਹੁੱਡਾ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਰਣਦੀਪ ਹੁੱਡਾ ਦਾ ਜਨਮ 20 ਅਗਸਤ 1976 ਨੂੰ ਹਰਿਆਣਾ ਦੇ ਰੋਹਤਕ ਜਿਲ੍ਹੇ 'ਚ ਹੋਇਆ ਸੀ। ਰਣਦੀਪ ਦੇ ਪਿਤਾ ਰਣਬੀਰ ਹੁੱਡਾ ਇਕ ਸਰਜ਼ਨ ਹਨ ਤੇ ਉਨ੍ਹਾਂ ਦੀ ਭੈਣ ਅੰਜਲੀ ਡਾਕਟਰ ਅਤੇ ਛੋਟੇ ਭਰਾ ਸਿਵਲ ਇੰਜੀਨੀਅਰ ਹੈ, ਜੋ ਕਿ ਸਿੰਗਾਪੁਰ 'ਚ ਰਹਿੰਦਾ ਹੈ । ਰਣਦੀਪ ਨੇ ਆਪਣੀ ਪੜਾਈ ਦਿੱਲੀ ਪਬਲਿਕ ਸਕੂਲ ਤੋਂ ਕੀਤੀ ਅਤੇ ਅੱਗੇ ਦੀ ਪੜਾਈ ਲਈ ਆਸਟਰੇਲੀਆ ਚਲੇ ਗਏ।

ਰਣਦੀਪ ਆਪਣੇ ਸਕੂਲ ਦੇ ਦਿਨਾਂ 'ਚ ਕਾਫ਼ੀ ਸ਼ਰਾਰਤੀ ਸਨ, ਜਿਸ ਕਾਰਨ ਸਕੂਲ ਦੇ ਬੱਚੇ ਉਨ੍ਹਾਂ ਨੂੰ ਰਣਦੀਪ ਡਾਨ ਹੁੱਡਾ ਕਹਿ ਕੇ ਵੀ ਬੁਲਾਉਂਦੇ ਸਨ। ਕਾਲਜ ਦੇ ਦਿਨਾਂ ਵਿਚ ਰਣਦੀਪ ਨੇ ਅਚਾਨਕ ਥੀਏਟਰ ਵੱਲ ਇੰਟਰਸਟ ਵਧਾਇਆ ਅਤੇ ਉਨ੍ਹਾਂ ਨੇ ਥੀਏਟਰ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਵਾਪਿਸ ਆ ਕੇ ਮਾਡਲਿੰਗ ਸ਼ੁਰੂ ਕੀਤੀ।

ਬਾਲੀਵੁੱਡ 'ਚ ਐਂਟਰੀ
ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਮਾਡਲਿੰਗ ਅਤੇ ਪ੍ਰੋਡਕਸ਼ਨ 'ਚ ਹੱਥ ਅਜਮਾਇਆ ਅਤੇ 2001 'ਚ 'ਮਾਨਸੂਨ ਵੈਡਿੰਗ' ਰਾਹੀ ਬਾਲੀਵੁੱਡ 'ਚ ਡੈਬਿਊ ਕੀਤਾ । ਆਪਣੀ ਪਹਿਲੀ ਫਿਲਮ 'ਮਾਨਸੂਨ ਵੈਡਿੰਗ' ਉਨ੍ਹਾਂ ਦੇ ਆਸਟਰੇਲੀਅਨ ਐਕਸੈਂਟ ਅਤੇ ਗੁਡ ਲੁੱਕਸ ਕਾਰਨ ਮਿਲੀ ਸੀ। ਇਸ ਫਿਲਮ 'ਚ ਉਹ ਇਕ ਐੱਨ. ਆਰ.ਆਈ. ਦੇ ਕਿਰਦਾਰ 'ਚ ਸਨ ਪਰ ਇਸ ਫਿਲਮ ਤੋਂ ਬਾਅਦ ਰਣਦੀਪ ਨੂੰ ਚਾਰ ਸਾਲ ਦਾ ਲੰਬਾ ਇੰਤਜ਼ਾਰ ਕਰਨਾ ਪਿਆ ਅਤੇ ਫਿਰ ਚਾਰ ਸਾਲ ਬਾਅਦ ਉਹ ਸਮਾਂ ਆਇਆ, ਜਦੋਂ ਰਣਦੀਪ ਦੀ ਕਿਸਮਤ ਪਲਟਣ ਹੀ ਵਾਲੀ ਸੀ।

ਬਾਲੀਵੁੱਡ ਇੰਸਡਸਟਰੀ 'ਚ ਬਣਾਈ ਵੱਖਰੀ ਪਛਾਣ
ਰਣਦੀਪ ਹੁੱਡਾ ਨੂੰ ਰਾਮ ਗੋਪਾਲ ਵਰਮਾ ਦੀ ਫਿਲਮ 'ਡੀ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਜਿਸ ਤੋਂ ਬਾਅਦ ਤਾਂ ਮੰਨ ਲਓ ਰੰਦੀਪ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦੇ ਚੁਕੇ ਰਣਦੀਪ ਹੁੱਡਾ ਇਕ ਸਫਲ ਅਭਿਨੇਤਾ ਹਨ। ਆਪਣੀ ਅਦਾਕਾਰੀ ਨਾਲ ਇਨ੍ਹਾਂ ਬਾਲੀਵੁੱਡ ਇੰਸਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। 'ਕਿਕ', 'ਜਨਤ 2', 'ਮਰਡਰ 3' ਤੇ 'ਸਰਬਜੀਤ' ਵਰਗੀਆਂ ਫਿਲਮਾਂ 'ਚ ਇਨ੍ਹਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
