FacebookTwitterg+Mail

ਸ਼ੂਟਿੰਗ ਦੌਰਾਨ ਸੈੱਟ ’ਤੇ ਜ਼ਖਮੀ ਹੋਏ ਰਣਦੀਪ ਹੁੱਡਾ, ਗੋਢੇ ’ਤੇ ਲੱਗੀ ਸੱਟ

randeep hooda injured on the set of radhe
08 March, 2020 10:37:30 AM

ਨਵੀਂ ਦਿੱਲੀ(ਬਿਊਰੋ)- ਸਲਮਾਨ ਖਾਨ ਦੀ ਫਿਲਮ ‘ਰਾਧੇ’ ਦੇ ਸੈੱਟ ’ਤੇ ਐਕਟਰ ਰਣਦੀਪ ਹੁੱਡਾ ਦੇ ਗੋਢੇ ’ਤੇ ਸੱਟ ਲੱਗ ਗਈ, ਫਿਲਹਾਲ ਅਜੇ ਉਹ ਠੀਕ ਹੋ ਰਹੇ ਹਨ। ਰਣਦੀਪ ਨੇ ਇੰਸਟਾਗਰਾਮ ਰਾਹੀਂ ਇਸ ਗੱਲ ਦੀ ਜਾਣਕਾਰੀ ਆਪਣੇ ਫੈਨਜ਼ ਨੂੰ ਦਿੱਤੀ। ਉਨ੍ਹਾਂ ਨੇ ਇਕ ਸੈਲਫੀ ਸ਼ੇਅਰ ਕਰਦੇ ਹੋਏ ਲਿਖਿਆ,‘‘ਇਕ ਵਧੀਆ ਦੋੜ ਤੋਂ ਬਾਅਦ ਇਕ ਸੈਲਫੀ। ‘ਰਾਧੇ’ ਦੇ ਸੈੱਟ ’ਤੇ ਮੇਰਾ ਗੋਢਾ ਟੁੱਟ ਗਿਆ, ਜਿਸ ਨੂੰ ਮੈਂ ਫਿਰ ਤੋਂ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।’’ ਰਣਦੀਪ ਹੁੱਡਾ ਦੀ ਇਸ ਪੋਸਟ ’ਤੇ ਲਗਾਤਾਰ ਫੈਨਜ਼ ਰਿਐਕਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਠੀਕ ਹੋਣ ਦੀ ਪ੍ਰਾਥਨਾ ਕਰ ਰਹੇ ਹਨ।

 

ਰਣਦੀਪ ਹੁੱਡਾ ਦੇ ਇਕ ਪ੍ਰਸੰਸ਼ਕ ਨੇ ਲਿਖਿਆ,‘‘ਸਮੇਂ ਦੇ ਨਾਲ ਸਭ ਕੁੱਝ ਠੀਕ ਹੋ ਜਾਂਦਾ ਹੈ।’’ ਇਕ ਹੋਰ ਨੇ ਲਿਖਿਆ,‘‘ਇਹ ਦਰਦ ਹਮੇਸ਼ਾ ਇਕ ਵੱਡੀ ਉਪਲਬਧੀ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ, ਜੋ ਮਹਿਸੂਸ ਕਰਵਾਉਂਦਾ ਹੈ ਕਿ ਅਸੀਂ ਆਪਣੇ ਸਰੀਰ ਨੂੰ ਕਿੰਨੀ ਮਾਤਰਾ ਵਿਚ ਦਰਦ ਸਹਿਣ ਦੀ ਤਾਕਤ ਦਿੰਦੇ ਹਾਂ।’’

 

ਦੱਸ ਦੇਈਏ ਕਿ ਸਲਮਾਨ ਖਾਨ ਅਤੇ ਅਦਾਕਾਰਾ ਦਿਸ਼ਾ ਪਟਾਨੀ ਦੀ ਫਿਲਮ ‘ਰਾਧੇ’ ਲਗਾਤਾਰ ਚਰਚਾ ਵਿਚ ਬਣੀ ਹੋਈ ਹੈ। ਇਹ ਫਿਲਮ ਅਕਸ਼ੈ ਕੁਮਾਰ ਦੀ ਫਿਲਮ ‘ਲਕਸ਼ਮੀ ਬਾੰਬ’ ਨਾਲ ਰਿਲੀਜ਼ ਹੋਵੇਗੀ।
 


Tags: Randeep HoodaInjuredOn SetRadheSalman KhanInstagram

About The Author

manju bala

manju bala is content editor at Punjab Kesari