FacebookTwitterg+Mail

ਰਣਦੀਪ ਹੁੱਡਾ ਦੀ ਦਾਦੀ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਭਾਵੁਕ ਪੋਸਟ

randeep hooda s grand mother death
27 May, 2019 04:55:09 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਰਣਦੀਪ ਹੁੱਡਾ ਦੀ ਦਾਦੀ ਦਾ ਦਿਹਾਂਤ ਹੋ ਗਿਆ ਹੈ। ਰਣਦੀਪ ਦੀ ਦਾਦੀ 97 ਸਾਲ ਦੀ ਸੀ ਅਤੇ ਲੰਬੇ ਸਮੇਂ ਤੋਂ ਬੀਮਾਰ ਸੀ। ਰਣਦੀਪ ਹੁੱਡਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਾਦੀ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਭਾਵੁਕ ਕੈਪਸ਼ਨ ਲਿਖੀ,''ਸਾਡੀ ਦਾਦੀ ਸਵਰਗਵਾਸੀ ਹੋ ਗਏ, 97 ਸਾਲ... ਸਦਾ ਪਿਆਰ ਅਤੇ ਹੌਂਸਲਾ ਦਿੰਦੀ ਰਹੀ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।''

 

 

ਦਾਦੀ ਦੇ ਬੇਹੱਦ ਕਰੀਬ ਸਨ ਰਣਦੀਪ ਹੁੱਡਾ

ਰਣਦੀਪ ਨੇ ਆਪਣੀ ਦਾਦੀ ਨਾਲ ਬਿਤਾਏ ਹੋਏ ਪਲਾਂ ਦੀਆਂ ਯਾਦਾਂ ਨੂੰ ਤਸਵੀਰਾਂ ਦੇ ਰੂਪ 'ਚ ਸਾਂਝਾ ਕੀਤਾ ਹੈ। ਤਸਵੀਰਾਂ 'ਚ ਉਹ ਆਪਣੀ ਦਾਦੀ ਨਾਲ ਹੱਸਦੇ ਹੋਏ ਤੇ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਹਨ। 
Punjabi Bollywood Tadka
ਰਣਦੀਪ ਹੁੱਡਾ ਬਾਲੀਵੁੱਡ 'ਚ ਕਈ ਹਿੱਟ ਫਿਲਮਾਂ ਜਿਵੇਂ 'ਸੁਲਤਾਨ','ਹਾਈਵੇਅ', 'ਲਾਲ ਰੰਗ' ਆਦਿ ਫਿਲਮਾਂ ਦੇ ਚੁੱਕੇ ਹਨ। ਰਣਦੀਪ ਹੁੱਡਾ ਵੱਲੋਂ 'ਸਰਬਜੀਤ' ਫਿਲਮ ਚ ਨਿਭਾਏ ਗਏ ਸਰਬਜੀਤ ਦੇ ਕਿਰਦਾਰ ਨਾਲ ਸਭ ਨੂੰ ਭਾਵੁਕ ਕਰ ਦਿੱਤਾ ਸੀ।


Tags: Randeep HoodaGrand MotherDeathInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.