ਮੁੰਬਈ(ਬਿਊਰੋ)— 15 ਫਰਵਰੀ ਨੂੰ ਰਾਜ ਕਪੂਰ ਦੇ ਤਿੰਨਾਂ ਬੇਟਿਆਂ 'ਚੋਂ ਸਭ ਤੋਂ ਵੱਡੇ ਰਣਧੀਰ ਕਪੂਰ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ 'ਤੇ ਸਾਰੇ ਕਪੂਰ ਖਾਨਦਾਨ ਨੇ ਮਿਲ ਕੇ ਇਕ ਜ਼ਬਰਦਸਤ ਪਾਰਟੀ ਕੀਤੀ। ਇਸ ਪਾਰਟੀ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਇਨ੍ਹਾਂ ਦੇ ਜਸ਼ਨ ਦਾ ਅੰਦਾਜ਼ਾ ਲਗਾ ਸਕਦੇ ਹੋ। ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਖਾਨ ਇਨ੍ਹਾਂ ਦੋਵਾਂ ਭੈਣਾਂ ਨੇ ਮਿਲ ਕੇ ਆਪਣੇ ਪਾਪਾ ਦਾ ਜਨਮਦਿ ਸੈਲੀਬਰੇਟ ਕੀਤਾ।
ਦੱਸ ਦਈਏ ਕਿ ਇਸ ਸਾਲ ਰਣਧੀਰ ਕਪੂਰ ਆਪਣਾ 71 ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਦੀ ਪੀੜ੍ਹੀ ਉਨ੍ਹਾਂ ਨੂੰ ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਦੇ ਪਿਤਾ ਦੇ ਰੂਪ 'ਚ ਜਾਣਦੀਆਂ ਹਨ ਤਾਂ ਪੁਰਾਣੇ ਲੋਕ ਉਨ੍ਹਾਂ ਨੂੰ ਰਾਜ ਕਪੂਰ ਦੇ ਬੇਟੇ ਅਤੇ ਪ੍ਰਿਥਵੀ ਰਾਜ ਕਪੂਰ ਦੇ ਪੋਤਰੇ ਦੇ ਰੂਪ 'ਚ ਵੀ ਜਾਣਦੀਆਂ ਹਨ ਪਰ ਇਸ ਤੋਂ ਇਲਾਵਾ ਉਨ੍ਹਾਂ ਦੀ ਵੱਡੀ ਪਹਿਚਾਣ ਉਨ੍ਹਾਂ ਦੇ ਅਭਿਨਏ ਨਾਲ ਵੀ ਰਹੀ ਹੈ। ਰਾਜ ਕਪੂਰ ਦੀ ਫਿਲਮ 'ਸ਼੍ਰੀ 420' ਨਾਲ ਜਿਵੇਂ ਕਿ ਬਾਲ ਕਲਾਕਾਰ ਆਪਣੀ ਫਿਲਮੀ ਪਾਰੀ ਸ਼ੁਰੂ ਕਰਨ ਵਾਲੇ ਰਣਧੀਰ ਕਪੂਰ ਨੇ 'ਦੋ ਉਸਤਾਦ', 'ਕੱਲ ਆਜ ਓਰ ਕੱਲ', 'ਹਮਰਾਹੀ', 'ਚਾਚਾ ਭਤੀਜਾ' ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਤਸਵੀਰ 'ਚ ਤੁਸੀਂ ਰਣਧੀਰ ਕਪੂਰ ਨੂੰ ਵੱਡੀ ਧੀ ਕਰਿਸ਼ਮਾ ਅਤੇ ਪਤਨੀ ਬਬੀਤਾ ਨਾਲ ਦੇਖ ਸਕਦੇ ਹੋ।
ਧਿਆਨ ਯੋਗ ਹੈ ਕਿ ਰਣਧੀਰ ਕਪੂਰ ਨੇ ਅਦਾਕਾਰਾ ਬਬੀਤਾ ਨਾਲ ਪਰਿਵਾਰ ਵਾਲਿਆਂ ਦੀ ਨਾਰਾਜ਼ਗੀ ਝੇਲਣ ਤੋਂ ਬਾਅਦ ਵੀ ਵਿਆਹ ਕਰ ਲਿਆ ਸੀ। ਬਾਅਦ 'ਚ ਦੋਵਾਂ ਵਿਚਕਾਰ ਮਨ ਮੁਟਾਵ ਹੋਇਆ ਅਤੇ ਦੋਵੇਂ ਵੱਖ-ਵੱਖ ਰਹਿਣ ਲੱਗੇ ਪਰ ਕਈ ਸਾਲਾਂ ਬਾਅਦ ਰਣਧੀਰ ਕਪੂਰ ਅਤੇ ਬਬੀਤਾ ਫਿਰ ਤੋਂ ਨਾਲ ਆ ਗਏ। ਫਿਲਹਾਲ, ਬਰਥਡੇ ਪਾਰਟੀ ਦੀ ਗੱਲ ਕਰੀਏ ਤਾਂ ਕਰਿਸ਼ਮਾ ਇਸ ਪਾਰਟੀ 'ਚ ਆਪਣੇ ਦੋਵਾਂ ਬੱਚਿਆਂ ਨਾਲ ਪੁੱਜੀ ਸੀ।
ਸੈਫ ਅਲੀ ਖਾਨ ਅਤੇ ਤੈਮੂਰ ਤਾਂ ਇਸ ਪਾਰਟੀ 'ਚ ਨਹੀਂ ਦਿਖਾਈ ਦਿੱਤੇ ਪਰ ਕਰੀਨਾ ਕਪੂਰ ਖਾਨ ਆਪਣੇ ਪਿਤਾ ਦੇ ਜਨਮਦਿਨ ਦੀ ਪਾਰਟੀ 'ਚ ਪੂਰੇ ਟਸ਼ਨ ਨਾਲ ਮੌਜੂਦ ਰਹੀ।
ਰਣਧੀਰ ਕਪੂਰ ਦੇ ਛੋਟਾ ਭਰਾ ਰਿਸ਼ੀ ਕਪੂਰ ਅਤੇ ਉਨ੍ਹਾਂ ਦੀ ਪਤਨੀ ਵੀ ਇਸ ਪਾਰਟੀ 'ਚ ਮੌਜੂਦ ਸਨ।
ਇਸ ਤੋਂ ਇਲਾਵਾ ਕਪੂਰ ਭਰਾਵਾਂ ਦੇ ਸਭ ਤੋਂ ਛੋਟੇ ਰਾਜੀਵ ਕਪੂਰ ਵੀ ਆਪਣੇ ਭਰਾ ਦੇ ਜਨਮਦਿਨ ਦੇ ਮੌਕੇ 'ਤੇ ਆਪਣੇ ਰਿਸ਼ਤੇਦਾਰਾਂ ਨਾਲ ਪੁੱਜੇ ਸਨ।
ਰਣਧਰੀ ਕਪੂਰ ਨੇ ਬਤੌਰ ਐਕਟਰ ਹੀ ਨਹੀਂ ਨਿਰਦੇਸ਼ਕ ਦੇ ਰੂਪ 'ਚ ਵੀ ਬਹੁਤ ਕੰਮ ਕੀਤਾ ਹੈ। 'ਹੀਨਾ' ਉਨ੍ਹਾਂ ਦੇ ਹੀ ਨਿਰਦੇਸ਼ਨ 'ਚ ਬਣੀ ਆਖਿਰੀ ਫਿਲਮ ਸੀ।