FacebookTwitterg+Mail

ਹਰਜ ਨਾਗਰਾ ਤੇ ਬੈਨੀ ਧਾਲੀਵਾਲ ਦਾ ਟਰੈਕ 'ਰੇਂਜ ਵਾਲਾ ਜੱਟ' ਹੋਇਆ ਰਿਲੀਜ਼

range wala jatt
15 March, 2019 09:28:46 AM

ਜਲੰਧਰ(ਬਿਊਰੋ)— ਫਿਲਮ ਅਦਾਕਾਰ, ਗਾਇਕ ਅਤੇ ਸੰਗੀਤਕਾਰ ਹਰਜ ਨਾਗਰਾ ਤੇ ਨੌਜਵਾਨ ਸ਼ੌਕੀਨ ਗਾਇਕ ਬੈਨੀ ਧਾਲੀਵਾਲ ਦੀ ਜੋੜੀ ਪੰਜਾਬੀ ਸੰਗੀਤ ਜਗਤ ਵਿਚ ਹਿੱਟ ਮੰਨੀ ਜਾਂਦੀ ਹੈ। ਇਸ ਜੋੜੀ ਵਲੋਂ  ਪਹਿਲਾਂ 'ਰੇਂਜਰੋਵਰਾਂ', 'ਜੱਟ ਦਾ ਰਿਕਾਰਡ', 'ਦੇਸੀ ਯਾਰ' ਤੇ 'ਰੇਂਜ ਵਾਲਾ ਯਾਰ' ਹਿੱਟ ਗੀਤ ਪੰਜਾਬੀ ਸੰਗੀਤ ਜਗਤ  ਨੂੰ ਦਿੱਤੇ ਗਏ ਹਨ, ਜੋ ਕਿ ਦੇਸ਼ ਵਿਦੇਸ਼ ਸੁਪਰ ਹਿੱਟ ਰਹੇ ਸਨ ਤੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਹੁਣ ਇਹੋ ਜੋੜੀ ਦੁਬਾਰਾ ਫਿਰ ਸੰਗੀਤ ਪ੍ਰੇਮੀਆਂ ਲਈ ਨਵਾਂ ਟਰੈਕ 'ਰੇਂਜ ਵਾਲਾ ਜੱਟ' ਗੀਤ ਤੋਹਫੇ ਦੇ ਰੂਪ ਵਿਚ ਲੈ ਕੇ ਹਾਜ਼ਰ ਹੋ ਹੋਈ ਹੈ।


ਇਸ ਗੀਤ ਦਾ ਸੰਗੀਤ ਹਰਜ ਨਾਗਰਾ ਵਲੋਂ ਤਿਆਰ ਕੀਤਾ ਗਿਆ ਹੈ, ਲਿਖਿਆ ਹੈ ਗੀਤਕਾਰ ਜੌਨੀ ਕੌਸ਼ਲ (ਨਿਊਜ਼ੀਲੈਂਡ) ਨੇ ਅਤੇ ਵੀਡੀਓ ਫਿਲਮਾਂਕਣ ਦਾ ਕੰਮ ਮਾਹੀ ਸੰਧੂ ਵਲੋਂ ਬਹੁਤ ਹੀ ਉੱਤਮ ਤਕਨੀਕ ਨਾਲ ਕੀਤਾ ਗਿਆ ਹੈ। 14 ਮਾਰਚ ਨੂੰ ਯੂ–ਟਿਊਬ ਸਮੇਤ ਵੱਖ–ਵੱਖ ਚੈਨਲਾਂ 'ਤੇ 'ਰੇਂਜ ਵਾਲਾ ਜੱਟ' ਗੀਤ ਸਰੋਤਿਆਂ ਨੂੰ ਵੇਖਣ ਤੇ ਸੁਣਨ ਨੂੰ ਮਿਲਿਆ। ਸਰੋਤਿਆਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Range Wala JattHarj NagraGurlez AkhtarBenny Dhaliwal

Edited By

Manju

Manju is News Editor at Jagbani.