FacebookTwitterg+Mail

ਰੌਸ਼ਨ ਪਰਿਵਾਰ 'ਤੇ ਕੰਗਨਾ ਦੀ ਭੈਣ ਦਾ ਦੋਸ਼, ਸੁਨੈਨਾ ਨੂੰ ਕੁੱਟਮਾਰ ਕਰਕੇ ਕੀਤਾ ਬੋਹੇਸ਼

rangoli alleges hrithik roshan s family used to sedate sunaina
25 June, 2019 05:04:18 PM

ਨਵੀਂ ਦਿੱਲੀ (ਬਿਊਰੋ) — ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਰੌਸ਼ਨ ਦੇ ਸਨਸਨੀਖੇਜ ਖੁਲਾਸਿਆਂ ਤੋਂ ਬਾਅਦ ਰੋਜ਼ਾਨਾ ਇਕ ਨਵਾਂ ਬਿਆਨ ਸਾਹਮਣੇ ਆ ਰਿਹਾ ਹੈ। ਇਸ ਮਾਮਲੇ ਨੇ ਜ਼ੋਰ ਉਸ ਸਮੇਂ ਫੜ੍ਹਿਆ, ਜਦੋਂ ਸੁਨੈਨਾ ਰੌਸ਼ਨ ਨਾਲ ਜੁੜੀ ਕੰਟਰੋਵਰਸੀ 'ਚ ਕੰਗਨਾ ਰਣੌਤ ਦੀ ਭੈਣ ਰੰਗੋਲੀ ਆਈ। ਰੰਗੋਲੀ ਨੇ ਸੁਨੈਨਾ ਦੇ ਹਾਲਾਤ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਰੌਸ਼ਨ ਪਰਿਵਾਰ ਨੇ ਸੁਨੈਨਾ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਉਹ ਉਸ ਨੂੰ ਘਰ 'ਚ ਕੈਦ ਕਰਕੇ ਰੱਖਦੇ ਹਨ। ਰੰਗੋਲੀ ਨੇ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਨਵਾਂ ਖੁਲਾਸਾ ਕੀਤਾ। ਰੰਗੋਲੀ ਨੇ ਟਵੀਟ 'ਚ ਲਿਖਿਆ, ''ਬੀਤੇ ਮਹੀਨੇ ਤੋਂ ਸੁਨੈਨਾ ਲਗਾਤਾਰ ਕੰਗਨਾ ਨੂੰ ਫੋਨ ਕਰ ਰਹੀ ਹੈ। ਉਹ ਉਸ ਨਾਲ ਗੱਲ ਕਰਦੀ ਹੈ ਅਤੇ ਬਹੁਤ ਰੋਦੀ ਹੈ। ਮੀਡੀਆ ਨਾਲ ਗੱਲ ਕਰਨ ਤੋਂ ਬਾਅਦ ਹੀ ਉਸ ਦਾ ਫੋਨ ਬੰਦ ਆ ਰਿਹਾ ਹੈ। ਉਸ ਨੇ ਮੈਨੂੰ ਦੱਸਿਆ ਸੀ ਕਿ ਪਰਿਵਾਰ ਸਿਰਫ ਉਸ ਨੂੰ ਮਾਰਦਾ ਹੀ ਨਹੀਂ ਸਗੋਂ ਬੇਹੋਸ਼ ਤੱਕ ਵੀ ਕਰ ਦਿੰਦਾ ਹੈ। ਮੈਂ ਬਹੁਤ ਅਸਹਿਜ ਮਹਿਸੂਸ ਕਰ ਰਹੀ ਹਾਂ। ਮੈਨੂੰ ਦੱਸੋ ਮੈਂ ਕੀ ਕਰਾਂ।''

 

ਕੰਗਨਾ ਦੀ ਭੈਣ ਰੰਗੋਲੀ ਚੰਦੇਲ ਦਾ ਇਹ ਟਵੀਟ ਕਿੰਨਾ ਸੱਚਾ ਹੈ ਤੇ ਕਿੰਨਾ ਝੂਠਾ ਹੈ, ਇਸ ਬਾਰੇ ਹਾਲੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਪਰ ਲਗਾਤਾਰ ਸੁਨੈਨਾ ਰੌਸ਼ਨ ਜਿਵੇਂ ਆਪਣੇ ਪਰਿਵਾਰ 'ਤੇ ਗੰਭੀਰ ਦੋਸ਼ ਲਾ ਰਹੀ ਹੈ ਉਹ ਰੌਸ਼ਨ ਪਰਿਵਾਰ ਲਈ ਹੈਰਾਨ ਕਰ ਦੇਣ ਵਾਲਾ ਹੈ। ਰੰਗੋਲੀ ਚੰਦੇਲ ਨੇ 20 ਜੂਨ ਨੂੰ ਇਕ ਟਵੀਟ ਕਰਦੇ ਹੋਏ ਦੱਸਿਆ ਸੀ ਕਿ ਸੁਨੈਨਾ ਰੌਸ਼ਨ ਦਾ ਫੋਨ ਬੰਦ ਆ ਰਿਹਾ ਹੈ। ਪਤਾ ਨਹੀਂ ਉਨ੍ਹਾਂ ਲੋਕਾਂ ਨੇ ਉਸ ਨਾਲ ਕੀ ਕੀਤਾ। ਮੈਨੂੰ ਸੁਨੈਨਾ ਦੀ ਬਹੁਤ ਜ਼ਿਆਦਾ ਚਿੰਤਾ ਹੋ ਰਹੀ ਹੈ। ਸੁਨੈਨਾ ਰੌਸ਼ਨ ਨੇ ਬੀਤੇ ਦਿਨੀਂ ਪਰਿਵਾਰ 'ਤੇ ਰੋਜ਼ਾਨਾ ਦਾ ਖਰਚ ਬੰਦ ਕਰਨ ਦੇ ਨਾਲ ਮੁਸਲਿਮ ਬੁਆਏਫ੍ਰੈਂਡ 'ਤੇ ਅੱਤਵਾਦੀ ਹੋਣ ਦਾ ਦੋਸ਼ ਵੀ ਲਾਇਆ ਸੀ। ਸੁਨੈਨਾ ਨੇ ਦੱਸਿਆ ਸੀ ਕਿ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਗਿਆ ਹੈ। ਜਦੋਂ ਮੈਂ ਘਰਵਾਲਿਆਂ ਨੂੰ ਬੁਆਏਫ੍ਰੈਂਡ ਰੁਹੇਲ ਅਮੀਨ ਬਾਰੇ ਦੱਸਿਆ ਤਾਂ ਰਾਕੇਸ਼ ਰੌਸ਼ਨ ਨੇ ਥੱਪੜ ਮਾਰਿਆ ਸੀ। ਸੁਨੈਨਾ ਰੌਸ਼ਨ ਵਲੋਂ ਫਿਲਹਾਲ ਬੀਤੇ ਦੋ ਦਿਨਾਂ ਤੋਂ ਕੋਈ ਨਵੀਂ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਹੁਣ ਉਸ ਦਾ ਮੁਸਲਿਮ ਪ੍ਰੇਮੀ ਸਾਹਮਣੇ ਆ ਚੁੱਕਾ ਹੈ। 

Punjabi Bollywood Tadka

ਸੁਨੈਨਾ ਰੌਸ਼ਨ ਦੇ ਬੁਆਏਫ੍ਰੈਂਡ ਰੁਹੇਲ ਅਮੀਨ ਨੇ ਇਸ ਪੂਰੇ ਵਿਵਾਦ 'ਚ ਕਿਹਾ, ''ਕਿਸੇ ਦੀ ਪਛਾਣ ਦੇ ਚੱਲਦਿਆਂ ਮੈਨੂੰ ਅੱਤਵਾਦੀ ਕਹਿ ਦੇਣਾ ਅਸਵੀਕਾਰ ਹੈ। ਧਰਮ ਤੇ ਨਿਵਾਸ ਸਥਾਨ ਚਰਮਪੰਥ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਚੀਜ਼ਾਂ ਨਹੀਂ ਹੈ।'' ਰੁਹੇਲ ਤੋਂ ਪੁੱਛਿਆ ਗਿਆ ਕਿ ਰਿਤਿਕ ਰੌਸ਼ਨ ਨੇ ਵੀ ਸੁਜੈਨ ਖਾਨ ਨਾਲ ਵਿਆਹ ਕਰਵਾਇਆ ਸੀ ਤਾਂ ਇਥੇ ਔਖ ਕਿਸ ਗੱਲ ਦੀ ਹੈ? ਇਸ 'ਤੇ ਉਸ ਨੇ ਕਿਹਾ ਕਿ ਇਥੇ ਤੁਸੀਂ ਫਰਕ ਨੂੰ ਸਾਫ ਦੇਖ ਸਕਦੇ ਹੋ। ਦੱਸ ਦਈਏ ਕਿ ਇਸ ਮਾਮਲੇ 'ਚ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜੈਨ ਖਾਨ ਨੇ ਪਰਿਵਾਰ ਨੂੰ ਇਸ ਮੁਸ਼ਕਲ ਘੜੀ 'ਚ ਇਕੱਲਾ ਛੱਡਣ ਦੀ ਅਪੀਲ ਕੀਤੀ ਹੈ ਪਰ ਰੌਸ਼ਨ ਪਰਿਵਾਰ ਵਲੋਂ ਹੁਣ ਤੱਕ ਇਸ ਮਾਮਲੇ 'ਚ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

Punjabi Bollywood Tadka


Tags: Kangana RanautRangoli ChandelHrithik RoshanSunaina RoshanBollywood Celebrity

Edited By

Sunita

Sunita is News Editor at Jagbani.