FacebookTwitterg+Mail

'ਲਵਰਾਤਰੀ' ਦੇ 'ਰੰਗਤਾਰੀ' ਨਾਲ ਯੋ ਯੋ ਹਨੀ ਸਿੰਘ ਇਕ ਵਾਰ ਫਿਰ ਜਿੱਤਣਗੇ ਲੋਕਾਂ ਦਾ ਦਿਲ

rangtaari
12 September, 2018 04:34:05 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੇ ਡੈਬਿਊ ਨੂੰ ਲੈ ਕੇ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਕਾਫੀ ਉਤਸੁਕ ਹਨ। ਉਹ ਆਪਣੀ ਪਹਿਲੀ ਫਿਲਮ 'ਲਵਰਾਤਰੀ' ਲੈ ਕੇ ਆ ਰਹੇ ਹਨ। ਫਿਲਮ 'ਚ ਉਨ੍ਹਾਂ ਨਾਲ ਐਕਟਰ ਵਰੀਨਾ ਹੁਸੈਨ ਵੀ ਹੈ। ਇਸ ਦੇ ਕਈ ਗੀਤ ਤੇ ਟਰੇਲਰ ਰਿਲੀਜ਼ ਹੋ ਚੁੱਕੇ ਹਨ ਪਰ ਪਹਿਲੀ ਹੀ ਫਿਲਮ ਨਾਲ ਜੇਕਰ ਕਿਸੇ ਨੂੰ ਕਰੀਅਰ ਦਾ ਹਿੱਟ ਗੀਤ ਮਿਲ ਜਾਵੇ ਤਾਂ ਉਸ ਤੋਂ ਵਧੀਆ ਤਾਂ ਕੁਝ ਹੋ ਹੀ ਨਹੀਂ ਸਕਦਾ। ਕੁਝ ਅਜਿਹਾ ਹੀ ਹੋਣ ਜਾ ਰਿਹਾ ਹੈ ਆਯੁਸ਼ ਸ਼ਰਮਾ ਨਾਲ, ਜਿਨ੍ਹਾਂ ਦੀ ਫਿਲਮ ਦਾ ਨਵਾਂ ਗੀਤ 'ਰੰਗਤਾਰੀ' ਰਿਲੀਜ਼ ਹੋ ਗਿਆ ਹੈ। ਗੀਤ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਨੂੰ ਆਯੁਸ਼ ਵੀ ਖੂਬ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ ਪਰ ਇਸ ਗੀਤ 'ਚ ਉਨ੍ਹਾਂ ਨਾਲ ਫਿਲਮ ਦੀ ਲੀਡਿੰਗ ਲੇਡੀ ਵਰੀਨਾ ਕਿਤੇ ਨਜ਼ਰ ਨਹੀਂ ਆ ਰਹੀ। ਦੱਸ ਦੇਈਏ ਕਿ ਇਸ ਗੀਤ ਨੂੰ ਸਲਮਾਨ ਖਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਦੱਸਣਯੋਗ ਹੈ ਕਿ 'ਰੰਗਤਾਰੀ' ਨੂੰ ਦੇਵ ਨੇਗੀ ਨੇ ਗਾਇਆ ਹੈ, ਜੋ ਆਯੁਸ਼ ਨਾਲ ਖੂਬ ਮੈਚ ਕਰ ਰਿਹਾ ਹੈ। ਇਸ ਗੀਤ ਨੂੰ ਤਨਿਸ਼ਕ ਬਾਗਚੀ ਨੇ ਮਿਊਜ਼ਿਕ ਦਿੱਤਾ ਹੈ। ਇਸ ਦੇ ਬੋਲ ਸ਼ਬੀਰ ਅਹਿਮਦ ਨੇ ਲਿਖੇ ਹਨ। ਗੀਤ 'ਚ ਇਕ ਸਰਪ੍ਰਾਈਜ਼ ਵੀ ਹੈ, ਜੋ ਯੋ-ਯੋ ਹਨੀ ਸਿੰਘ ਦਾ ਰੈਪ ਹੈ। ਫਿਲਮ 'ਲਵਰਾਤਰੀ' ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ 'ਚ ਬਣੀ ਹੈ। ਵਰੀਨਾ-ਆਯੁਸ਼ ਦੀ ਇਹ ਪਹਿਲੀ ਡੈਬਿਊ ਫਿਲਮ ਹੈ, ਜਿਸ ਦਾ ਪ੍ਰਮੋਸ਼ਨ ਦੋਵੇਂ ਸਟਾਰ ਕਾਫੀ ਜ਼ਬਰਦਸਤ ਤਰੀਕੇ ਨਾਲ ਕਰ ਰਹੇ ਹਨ।


Tags: RangtaariLoveratriAayush SharmaWarina HussainYo Yo Honey SinghTanishk Bagchi

Edited By

Sunita

Sunita is News Editor at Jagbani.