FacebookTwitterg+Mail

ਭੋਜਪੁਰੀ ਸਿਨੇਮਾ ਦੀ ਇਹ ਸੁਪਰਸਟਾਰ ਪੰਜਾਬੀ ਫਿਲਮਾਂ 'ਚ ਕਰੇਗੀ ਡੈਬਿਊ, ਗੁੱਗੂ ਗਿੱਲ ਨਾਲ ਆਵੇਗੀ ਨਜ਼ਰ

rani chatterjee
20 March, 2018 02:47:53 PM

ਨਵੀਂ ਦਿੱਲੀ(ਬਿਊਰੋ)— ਭੋਜਪੁਰੀ ਸਿਨੇਮਾ ਦੀ ਕੁਈਨ ਰਾਣੀ ਚੈਟਰਜੀ ਹੁਣ ਪੰਜਾਬੀ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਇਸ ਲਈ ਉਨ੍ਹਾਂ ਨੂੰ ਨਿਰਦੇਸ਼ਕ ਬਲਕਾਰ ਸਿੰਘ ਬਾਲੀ ਦੀ ਫਿਲਮ 'ਆਸਰਾ' ਲਈ ਲੁੱਕ ਟੈਸਟ ਦੇਣਾ ਪਿਆ, ਜਿਸ ਤੋਂ ਬਾਅਦ ਫਿਲਮ 'ਚ ਉਨ੍ਹਾਂ ਦਾ ਸਲੈਕਸ਼ਨ ਹੋਇਆ। ਇਸ ਦੇ ਬਾਰੇ 'ਚ ਰਾਣੀ ਨੇ ਕਿਹਾ ਕਿ ਚੰਗੇ ਕਿਰਦਾਰ ਲਈ ਉਹ ਵਾਰ-ਵਾਰ ਲੁੱਕ ਟੈਸਟ ਦੇਣਾ ਪਸੰਦ ਕਰੇਗੀ। ਇਸ 'ਚ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। 

Punjabi Bollywood Tadka

ਜਾਣਕਾਰੀ ਮੁਤਾਬਕ ਬਲਕਾਰ ਸਿੰਘ ਬਾਲੀ ਇਸ ਤੋਂ ਪਹਿਲਾਂ ਭੋਜਪੁਰੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਤੇ ਹੁਣ ਉਹ ਪੰਜਾਬੀ ਫਿਲਮ 'ਆਸਰਾ' ਰਾਹੀਂ ਰਾਣੀ ਚੈਟਰਜੀ ਨੂੰ ਪੰਜਾਬੀ ਫਿਲਮ ਇੰਡਸਟਰੀ 'ਚ ਇੰਟਰੋਡਿਊਸ ਕਰਵਾ ਰਹੇ ਹਨ।

Punjabi Bollywood Tadka

ਬਾਲੀ ਦੀ ਮੰਨੀਏ ਤਾਂ ਪੰਜਾਬੀ ਫਿਲਮ 'ਚ ਇਹ ਉਨ੍ਹਾਂ ਦਾ ਪਹਿਲਾ ਪ੍ਰਯੋਗ ਹੈ, ਜੋ ਦਰਸ਼ਕਾਂ ਨੂੰ ਪਸੰਦ ਆਵੇਗਾ। ਫਿਲਮ ਦੇ ਨਿਰਮਾਤਾ ਰਾਜਕੁਮਾਰ ਹਨ, ਜਿਨ੍ਹਾਂ ਨੇ ਪਹਿਲਾਂ 'ਕਾਟੇਜ ਨੰਬਰ 1303' ਬਣਾਈ ਸੀ।

Punjabi Bollywood Tadka

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਿਲਮ ਰਾਹੀਂ ਪੰਜਾਬ ਦੇ ਕਈ ਅਹਿਮ ਮੁੱਦਿਆਂ ਨੂੰ ਦਰਸ਼ਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਰਾਣੀ ਚੈਟਰਜੀ ਦੀ ਪੰਜਾਬੀ 'ਚ ਡੈਬਿਊ ਫਿਲਮ ਹੈ, ਜਿਸ 'ਚ ਉਹ ਗੁੱਗੂ ਗਿੱਲ ਨਾਲ ਦਿਖੇਗੀ। ਇਸ 'ਚ ਟੀਨੂ ਵਰਮਾ ਵੀ ਹਨ।

Punjabi Bollywood Tadka

ਉੱਥੇ ਫਿਲਮ ਦੀ ਯੁਨਿਟ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਯੁਨਿਟ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉੱਥੇ ਰਾਣੀ ਨੇ ਦੱਸਿਆ, ''ਪਹਿਲਾਂ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਨੂੰ ਲੈ ਕੇ ਡਰ ਲੱਗਦਾ ਸੀ, ਇਸ ਲਈ ਉਨ੍ਹਾਂ ਨੇ ਇਸ ਨੂੰ ਲੈ ਕੇ ਕਾਫੀ ਵਰਕਆਊਟ ਵੀ ਕੀਤਾ ਪਰ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਸਾਰਾ ਡਰ ਦੂਰ ਹੋ ਗਿਆ ਤੇ ਜਦੋਂ ਸੈੱਟ 'ਤੇ ਪਹੁੰਚੀ ਤਾਂ ਲੱਗਾ, ਜਿਵੇਂ ਆਪਣੀ ਮਾਂ ਬੋਲੀ ਦੀ ਫਿਲਮ ਕਰ ਰਹੀ ਹਾਂ।'' 

Punjabi Bollywood Tadka

ਜ਼ਿਕਰਯੋਗ ਹੈ ਕਿ ਰਾਣੀ ਚੈਟਰਜੀ ਭੋਜਪੁਰੀ ਸਿਨੇਮਾ ਇੰਡਸਟਰੀ ਦੀ ਵੀ ਪਹਿਲੀ ਅਦਾਕਾਰਾ ਹੋਵੇਗੀ, ਜੋ ਪੰਜਾਬੀ ਸਿਨੇਮਾ 'ਚ ਵੀ ਨਜ਼ਰ ਆਵੇਗੀ। ਰਾਣੀ ਇਸ ਨੂੰ ਲੈ ਕੇ ਕਾਫੀ ਖੁਸ਼ ਤੇ ਉਤਸ਼ਾਹਿਤ ਹੈ। ਇਸ ਤੋਂ ਇਲਾਵਾ ਰਾਣੀ ਅੱਜਕਲ ਆਪਣਾ ਇਕ ਯੂਟਿਊਬ ਚੈਨਲ ਵੀ ਚਲਾ ਰਹੀ, ਜੋ ਕਾਫੀ ਹਿੱਟ ਹੋ ਰਿਹਾ ਹੈ।

Punjabi Bollywood Tadka

 


Tags: Bhojpuri Actress Rani Chatterjee Debut Punjabi FilmsAasra Guggu Gill Teenu Verma

Edited By

Chanda Verma

Chanda Verma is News Editor at Jagbani.