FacebookTwitterg+Mail

ਜਨਮਦਿਨ ਤੇ ਜਾਣੋ ਰਾਣੀ ਮੁਖਰਜੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

rani mukerji
21 March, 2019 10:55:52 AM

ਜਲੰਧਰ(ਬਿਊਰੋ)— ਰਾਣੀ ਮੁਖਰਜੀ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਰਾਣੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1997 'ਚ ਫਿਲਮ 'ਰਾਜਾ ਕੀ ਆਏਗੀ ਬਾਰਾਤ' ਨਾਲ ਕੀਤੀ ਸੀ, ਜਿਸ ਤੋਂ ਬਾਅਦ ਰਾਣੀ ਮੁਖਰਜੀ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਰਾਣੀ ਦੀ ਪਹਿਲੀ ਫਿਲਮ ਤਾਂ ਫਲਾਪ ਰਹੀ ਪਰ ਸਾਲ 1998 'ਚ ਅਮਿਰ ਖਾਨ ਨਾਲ ਫਿਲਮ 'ਗੁਲਾਮ', ਸ਼ਾਹਰੁਖ ਖਾਨ ਨਾਲ 'ਕੁਝ ਕੁਝ ਹੋਤਾ ਹੈ' ਸੁਪਰਹਿੱਟ ਸਿੱਧ ਹੋਈਆਂ। ਇਨ੍ਹਾਂ ਫਿਲਮਾਂ ਕਾਰਨ ਰਾਣੀ ਮੁਖਰਜੀ ਨੂੰ ਫਿਲਮ ਜਗਤ 'ਚ ਇਕ ਵੱਖਰੀ ਪਛਾਣ ਮਿਲੀ।
Punjabi Bollywood Tadka
ਰਾਣੀ ਮੁਖਰਜੀ ਦਾ ਨਾਂ ਅਜਿਹੀਆਂ ਅਭਿਨੇਤਰੀਆਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਬਾਲੀਵੁੱਡ ਦੀ ਖਾਨ ਤਿੱਕੜੀ ਨਾਲ ਕੰਮ ਕੀਤਾ ਹੈ। ਸਲਮਾਨ ਖਾਨ ਨਾਲ ਫਿਲਮ 'ਚੋਰੀ ਚੋਰੀ ਚੁੱਪਕੇ ਚੁੱਪਕੇ' ਸਮੇਤ ਕਈ ਫਿਲਮਾਂ 'ਚ ਰਾਣੀ ਨਜ਼ਰ ਆ ਚੁੱਕੀ ਹੈ।
Punjabi Bollywood Tadka
ਬਾਕਸ ਆਫਿਸ ਨੂੰ ਕਈ ਸੁਪਰਹਿੱਟ ਫਿਲਮਾਂ ਦੇ ਕੇ ਰਾਣੀ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕੀ ਹੈ। ਸਾਲ 2014 'ਚ ਮਸ਼ਹੂਰ ਫਿਲਮਕਾਰ ਆਦਿੱਤਿਆ ਚੋਪੜਾ ਨਾਲ ਰਾਣੀ ਨੇ ਵਿਆਹ ਕੀਤਾ ਸੀ। ਇਨ੍ਹਾਂ ਦੋਹਾਂ ਇਕ ਬੇਟੀ ਆਦਿਕਾ ਵੀ ਹੈ।
Punjabi Bollywood Tadka
ਵਿਆਹ ਦੇ ਕਰੀਬ 4 ਸਾਲ ਬਾਅਦ ਰਾਣੀ ਨੇ ਫਿਲਮ 'ਹਿੱਚਕੀ' ਨਾਲ ਬਾਲੀਵੁੱਡ ਵਿਚ ਵਾਪਸੀ ਕੀਤੀ। ਅੱਜ ਅਸੀਂ ਤੁਹਾਨੂੰ ਰਾਣੀ ਮੁਖਰਜੀ ਨਾਲ ਜੁੜੇ ਕਈ ਅਣਸੁਣੇ ਕਿੱਸੇ ਹੀ ਦੱਸਣ ਜਾ ਰਹੇ ਹਾਂ—
Punjabi Bollywood Tadka
ਰਾਣੀ ਅਜਿਹੀ ਪਹਿਲੀ ਭਾਰਤੀ ਸਿਨੇਮਾ ਸਟਾਰ ਹੈ, ਜਿਨ੍ਹਾਂ ਨੂੰ ਫਿਲਮ 'ਹਮ ਤੁਮ' ਲਈ 'ਫਿਲਮਫੇਅਰ' ਐਵਾਰਡ ਦਿੱਤਾ ਗਿਆ ਸੀ ਅਤੇ ਸਾਲ 2005 'ਚ ਰਿਲੀਜ਼ ਹੋਈ ਫਿਲਮ 'ਯੁਵਾ' ਲਈ ਬੈਸਟ ਸੁਪੋਰਟਿੰਗ ਸਟਾਰ ਦਾ ਐਵਾਰਡ ਦਿੱਤਾ ਗਿਆ ਸੀ।
Punjabi Bollywood Tadka
ਰਾਣੀ ਮੁਖਰਜੀ ਨੇ ਹਾਲੀਵੁੱਡ ਇਰਫਾਨ ਖਾਨ ਸਟਾਰਰ ਫਿਲਮ 'ਨੇਮਸੇਕ' ਦਾ ਆਫਰ ਠੁਕਰਾ ਦਿੱਤਾ ਸੀ, ਕਿਉਂਕਿ ਉਹ ਫਿਲਮ 'ਕਭੀ ਅਲਵਿਦਾ ਨਾ ਕਹਿਨਾ' ਦੀ ਸ਼ੂਟਿੰਗ 'ਚ ਰੁੱਝੀ ਸੀ, ਜਿਸ ਤੋਂ ਬਾਅਦ 'ਨੇਮਸੇਕ' ਤੱਬੂ ਨੂੰ ਆਫਰ ਕੀਤੀ ਗਈ ਸੀ।
Punjabi Bollywood Tadka
ਰਾਣੀ ਮੁਖਰਜੀ ਨੂੰ 10ਵੀਂ ਕਲਾਸ 'ਚ ਹੀ ਪਹਿਲੀ ਫਿਲਮ ਦਾ ਆਫਰ ਮਿਲਿਆ ਸੀ, ਹਾਲਾਂਕਿ ਰਾਣੀ ਦੇ ਪਿਤਾ ਨੇ ਇਹ ਆਫਰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਰਾਣੀ ਅਜੇ ਬਹੁਤ ਛੋਟੀ ਹੈ।
Punjabi Bollywood Tadka
ਰਾਣੀ ਮੁਖਰਜੀ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ 'ਲਗਾਨ' ਤੇ ਰਾਜਕੁਮਾਰ ਹਿਰਾਨੀ ਦੀ ਫਿਲਮ 'ਮੁੰਨਾ ਭਾਈ ਐੱਮ. ਐੱਮ. ਬੀ. ਐੱਸ.' ਲਈ ਪਹਿਲੀ ਪਸੰਦ ਸੀ। 


Tags: Rani MukerjiFilm Star BirthdayMehndiKuch Kuch Hota HaiHichkiਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.