FacebookTwitterg+Mail

ਰਾਣੀ ਮੁਖਰਜ਼ੀ ਦੀ ਫਿਲਮ 'ਮਰਦਾਨੀ 2' ਦੀ ਸ਼ੂਟਿੰਗ ਸ਼ੁਰੂ, ਫਰਸਟ ਲੁੱਕ ਆਇਆ ਸਾਹਮਣੇ

rani mukerji
28 March, 2019 11:48:18 AM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜ਼ੀ ਦੀ ਫਿਲਮ 'ਮਰਦਾਨੀ 2' ਦਾ ਫਰਸਟ ਲੁੱਕ ਸਾਹਮਣੇ ਆ ਗਿਆ ਹੈ।  ਰਾਣੀ ਦਾ ਇਹ ਲੁੱਕ ਉਨ੍ਹਾਂ ਦੀ ਫਿਲ‍ਮ ਦੀ ਸ਼ੂਟਿੰਗ ਦੇ ਦੌਰਾਨ ਦਾ ਹੈ ਜਿਸ 'ਚ ਉਹ ਸਫੈਦ ਰੰਗ ਦੀ ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਪਹਿਨੇ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਰਾਣੀ ਦਾ ਬਹੁਤ ਹੀ ਦਮਦਾਰ ਅੰਦਾਜ਼ ਨਜ਼ਰ  ਆ ਰਿਹਾ ਹੈ। ਸਾਲ 2014 'ਚ ਆਈ 'ਮਰਦਾਨੀ' ਦਾ ਨਿਰਦੇਸ਼ਨ ਪ੍ਰਦੀਪ ਸਰਕਾਰ ਨੇ ਕੀਤਾ ਸੀ। ਫਿਲਮ ਬਾਲ ਤਸਕਰੀ 'ਤੇ ਆਧਾਰਿਤ ਸੀ ਅਤੇ ਉਸ 'ਚ ਰਾਣੀ ਦੋਸ਼ ਸ਼ਾਖਾ ਦੀ ਸੀਨੀਅਰ ਇੰਸਪੈਕਟਰ ਸ਼ਿਵਾਨੀ ਸ਼ਿਵਾਜੀ ਰਾਏ ਬਣੀ ਸੀ।


ਫਿਲਮ ਨੇ ਬਾਲੀਵੁੱਡ ਬਾਕਸ ਆਫਿਸ 'ਤੇ ਕਮਾਲ ਦੀ ਕਮਾਈ ਕੀਤੀ ਸੀ। ਆਪਣੇ ਇਕ ਇੰਟਰਵਿ‍ਊ ਦੌਰਾਨ ਰਾਣੀ ਨੇ ਦੱਸਿਆ ਸੀ ਕਿ 'ਮਰਦਾਨੀ' ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ। ਫਿਲਮ ਦੇ ਸੀਕਵਲ ਦੇ ਨਿਰਮਾਤਾ ਆਦਿਤਿਆ ਚੋਪੜਾ ਅਤੇ ਨਿਰਦੇਸ਼ਕ ਗੋਪੀ ਪੁਥਰਨ ਹਨ। ਰਾਣੀ ਦੇ ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਰਾਣੀ ਮੁਖਰਜ਼ੀ ਇਸ ਤੋਂ ਪਹਿਲਾਂ 'ਹਿੱਚਕੀ' 'ਚ ਨਜ਼ਰ ਆਈ ਸੀ। ਉਨ੍ਹਾਂ ਦੀ ਇਹ ਫਿ‍ਲ‍ਮ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਿਤ ਹੋਈ ਸੀ।


Tags: Rani MukerjiMardaani 2Aditya ChopraFirst LookBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.