FacebookTwitterg+Mail

ਮਹਿਲਾ ਡਾਕਟਰ ਨਾਲ ਹੋਏ ਜਬਰ-ਜ਼ਨਾਹ ’ਤੇ ਫੁੱਟਿਆ ਰਾਣੀ ਮੁਖਰਜੀ ਦਾ ਗੁੱਸਾ

rani mukerji
05 December, 2019 12:56:53 PM

ਨਵੀਂ ਦਿੱਲੀ(ਬਿਊਰੋ)- ਹੈਦਰਾਬਾਦ ਵਿਚ ਪਸ਼ੂਆਂ ਦੀ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਤੋਂ ਬਾਅਦ ਉਸ ਨੂੰ ਸਾੜ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ‘ਚ ਰੋਸ ਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ। ਹੁਣ ਇਸ ਮਾਮਲੇ ’ਤੇ ਅਦਾਕਾਰਾ ਰਾਣੀ ਮੁਖਰਜੀ ਨੇ ਵੀ ਗੁੱਸਾ ਜ਼ਾਹਿਰ ਕੀਤਾ ਹੈ।
Punjabi Bollywood Tadka
ਰਾਣੀ ਨੇ ਨਾਬਾਲਗ ਬਲਾਤਕਾਰੀਆਂ ਨਾਲ ਬਾਲਗ ਦੀ ਤਰ੍ਹਾਂ ਵਿਵਹਾਰ ਕਰਨ ਦੀ ਗੱਲ ਕਹੀ ਹੈ। ਗੱਲਬਾਤ ਦੌਰਾਨ ਰਾਣੀ ਨੇ ਕਿਹਾ,‘‘ਲੜਕੀਆਂ ਨੂੰ ਹੁਸ਼ਿਆਰ ਤੇ ਪਹਿਲਾਂ ਤੋਂ ਹੋਰ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਨਾਬਾਲਗ ਲੜਕਾ ਬਲਾਤਕਾਰ ਕਰ ਸਕਦਾ ਹੈ ਤਾਂ ਅਜਿਹੇ ਵਿਚ ਉਸ ’ਤੇ ਰਹਿਮ ਕਿਉਂ ਕੀਤਾ ਜਾਵੇ?’’
Punjabi Bollywood Tadka
ਇਸ ਦੇ ਨਾਲ ਹੀ ਰਾਣੀ ਨੇ ਕਿਹਾ,‘‘ਮਾਹੌਲ ਅਤੇ ਕਾਨੂੰਨ ਨੂੰ ਸਖਤ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਕੋਈ ਬਲਾਤਕਾਰ ਕਰਨ ਬਾਰੇ ਸੋਚ ਵੀ ਨਾ ਸਕੇ। ਰਾਣੀ ਨੇ ਅਜਿਹੇ ਮਾਮਲਿਆਂ ਵਿਚ ਸੁਣਵਾਈ ਨੂੰ ਫਾਸਟ ਟ੍ਰੈਕ ਕੀਤੇ ਜਾਣ ਦੀ ਵੀ ਮੰਗ ਕੀਤੀ।’’


Tags: Rani MukerjiRape CaseMuderHyderabadBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari