FacebookTwitterg+Mail

ਰੂਸ ਤੋਂ ਬਾਅਦ ਕਜ਼ਾਕਿਸਤਾਨ 'ਚ ਰਿਲੀਜ਼ ਹੋਵੇਗੀ ਰਾਣੀ ਮੁਖਰਜੀ ਦੀ 'ਹਿਚਕੀ'

rani mukerji
21 August, 2018 02:54:04 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' ਹੁਣ ਕਜ਼ਾਕਿਸਤਾਨ 'ਚ 20 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਰੂਸੀ ਭਾਸ਼ਾ 'ਚ ਡੱਬ ਕੀਤਾ ਗਿਆ। ਇਹ ਫਿਲਮ ਕਜ਼ਾਕਿਸਤਾਨ 'ਚ ਰਿਲੀਜ਼ ਹੋਣ ਤੋਂ ਪਹਿਲਾਂ 6 ਸਤੰਬਰ ਨੂੰ ਰੂਸ 'ਚ ਵੀ ਰਿਲੀਜ਼ ਹੋਵੇਗੀ। ਭਾਰਤੀ ਬਾਕਸ ਆਫਿਸ 'ਤੇ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਦੱਸਿਆ ਕਿ 'ਹਿਚਕੀ' ਨੂੰ ਕਜ਼ਾਕਿਸਤਾਨ 'ਚ 15 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੀ ਤਾਰੀਖ ਦਾ ਖੁਲਾਸਾ ਕਰਦੇ ਹੋਏ ਨਾਲ ਹੀ ਫਿਲਮ ਦਾ ਪੋਸਟਰ ਜਾਰੀ ਕੀਤਾ ਹੈ, ਜੋ ਕਜ਼ਾਕਿਸਤਾਨ ਦੇ ਸਥਾਨਕ ਲੋਕਾਂ ਲਈ ਹੈ।


ਫਿਲਮ 'ਹਿਚਕੀ' ਕਜ਼ਾਕਿਸਤਾਨ 'ਚ ਰਿਲੀਜ਼ ਹੋਣ 'ਤੇ ਰਾਣੀ ਮੁਖਰਜੀ ਕਾਫੀ ਖੁਸ਼ ਹੈ। ਉਨ੍ਹਾਂ ਕਿਹਾ ਕਿ 'ਹਿਚਕੀ' ਸਮਾਜ ਦਾ ਪ੍ਰਤੀਬਿੰਬ ਹੈ ਅਤੇ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਸਾਡੇ ਸਾਰਿਆਂ ਦੀਆਂ ਕਮਜ਼ੋਰੀਆਂ ਕੀ ਹਨ ਅਤੇ ਸਾਨੂੰ ਦੁਨੀਆ ਨੂੰ ਬਿਹਤਰ ਸਥਾਨ ਬਣਾਉਣ ਲਈ ਉਨ੍ਹਾਂ 'ਤੇ ਕਾਬੂ ਪਾਉਣ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਰੁਕਾਵਟਾਂ ਨੂੰ ਜਿੱਤਣ ਲਈ ਹਰ ਵਿਅਕਤੀ ਦੇ ਪੱਕੇ ਇਰਾਦੇ ਅਤੇ ਸਕਾਰਾਤਮਕ ਭਾਵਨਾਵਾਂ ਬਾਰੇ ਗੱਲ ਕਰਦੀ ਹੈ। ਮੈਨੂੰ ਖੁਸ਼ੀ ਹੈ ਕਿ ਇਸ ਦਾ ਮੂਲ ਸੰਦੇਸ਼ ਦੁਨੀਆਭਰ 'ਚ ਪ੍ਰਸ਼ੰਸਕਾਂ ਵਲੋਂ ਫਿਲਮ ਨੂੰ ਹੁੰਗਾਰਾ ਮਿਲ ਰਿਹਾ ਹੈ, ਮੈਨੂੰ ਫਿਲਮ 'ਤੇ ਮਾਣ ਹੈ ਕਿ ਲੋਕ ਇਸ ਦਾ ਆਨੰਦ ਲੈ ਰਹੇ ਹਨ।


Tags: Rani Mukerji Hichki Kazakhstan Russia Twitter Bollywood Actress

Edited By

Kapil Kumar

Kapil Kumar is News Editor at Jagbani.