FacebookTwitterg+Mail

ਭਾਰਤ ਤੋਂ ਬਾਅਦ ਚੀਨ 'ਚ ਛਾਈ ਰਾਣੀ ਮੁਖਰਜੀ 'ਹਿਚਕੀ'

rani mukerji
22 October, 2018 01:11:14 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਇਸੇ ਸਾਲ 'ਹਿਚਕੀ' ਫਿਲਮ ਨਾਲ ਧਮਾਕੇਦਾਰ ਵਾਪਸੀ ਕੀਤੀ। ਇਹ ਫਿਲਮ ਲੋਕਾਂ ਦੇ ਨਾਲ-ਨਾਲ ਕ੍ਰਿਟੀਕਸ ਨੂੰ ਵੀ ਕਾਫੀ ਪਸੰਦ ਆਈ ਸੀ। ਭਾਰਤੀ 'ਚ ਸਫਲਤਾ ਤੋਂ ਬਾਅਦ ਹਾਲ ਹੀ 'ਚ ਇਸ ਫਿਲਮ ਨੂੰ ਚੀਨ 'ਚ ਰਿਲੀਜ਼ ਕੀਤਾ ਗਿਆ, ਜਿੱਥੇ ਇਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਜੀ ਹਾਂ, ਰਾਣੀ ਦੀ 'ਹਿਚਕੀ' ਨੇ ਚੀਨ 'ਚ 10 ਦਿਨਾਂ 'ਚ 83.50 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਚੀਨ 'ਚ ਭਾਰਤੀ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੇਕਰ ਫਿਲਮ ਦੇ ਭਾਰਤੀ ਬਿਜ਼ਨੈੱਸ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੇ 8 ਹਫਤਿਆਂ 'ਚ 46 ਕਰੋੜ ਦੀ ਕਮਾਈ ਕੀਤੀ ਸੀ। ਹਿੰਦੀ ਫਿਲਮ 'ਹਿੱਚਕੀ' ਹਾਲੀਵੁੱਡ ਫਿਲਮ 'ਫ੍ਰੰਟ ਆਫ ਦ ਕਲਾਸ' ਤੋਂ ਪ੍ਰਭਾਵਿਤ ਫਿਲਮ ਸੀ।


Tags: Rani Mukerji Hichki Box Office Siddharth Malhotra china Bollyod Actress

Edited By

Kapil Kumar

Kapil Kumar is News Editor at Jagbani.