ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਣੀ ਮੁਖਰਜੀ ਦੇ ਪਿਤਾ ਤੇ ਫਿਲਮਕਾਰ ਰਾਮ ਮੁਖਰਜੀ ਦਾ 23 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ। 84 ਸਾਲ ਦੇ ਰਾਮ ਮੁਖਰਜੀ ਲੰਬੇ ਸਮੇਂ ਤੋਂ ਬਿਮਾਰ ਸਨ। ਜੁਹੂ ਸਥਿਤ ਇਸਕਾਨ ਮੰਦਰ 'ਚ ਰਾਣੀ ਮੁਖਰਜੀ ਦੇ ਪਿਤਾ ਰਾਮ ਮੁਖਰਜੀ ਦੀ ਪ੍ਰਾਰਥਨਾ ਮੀਟ ਰੱਖੀ ਗਈ ਸੀ। ਇਸ ਮੌਕੇ 'ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

ਚੌਥੇ 'ਚ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ, ਆਮਿਰ ਖਾਨ ਸਮੇਤ ਕਈ ਵੱਡੀਆਂ ਹਸਤੀਆਂ ਨਜ਼ਰ ਆਈਆਂ। ਦੂਜੇ ਪਾਸੇ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਨਾਲ, ਰਣਵੀਰ ਸਿੰਘ, ਨੀਤੂ ਸਿੰਘ, ਅਰਜੁਨ ਕਪੂਰ, ਉਰਮਿਲਾ ਮਾਤੋਂਡਕਰ, ਨੀਲਮ, ਸਮੀਰ ਸੋਨੀ, ਅਨੂ ਮਲਿਕ, ਕਬੀਰ ਖਾਨ, ਮਿਨੀ ਮਾਥੁਰ, ਬੋਨੀ ਕਪੂਰ, ਸ਼੍ਰੀਦੇਵੀ ਤੇ ਅਮੀਸ਼ਾ ਪਟੇਲ ਸਮੇਤ ਕਈ ਹੋਰ ਹਸਤੀਆਂ ਦਿਖੀਆਂ।

ਰਾਮ ਮੁਖਰਜੀ ਹਿੰਦੀ ਤੇ ਬੰਗਾਲੀ ਸਿਨੇਮਾ ਦੇ ਮੰਨੇ-ਪ੍ਰਮੰਨੇ ਡਾਇਰੈਕਟਰ ਤੇ ਪ੍ਰੋਡਿਊਸਰ ਅਤੇ ਲੇਖਕ ਰਹਿ ਚੁੱਕੇ ਹਨ। ਰਾਮ ਫਿਲਮੀ ਦੁਨੀਆ ਦੇ ਮਸ਼ਹੂਰ ਮੁਖਰਜੀ-ਸਮਰਥ ਪਰਿਵਾਰ ਨਾਲ ਸੰਬੰਧ ਰੱਖਦੇ ਸਨ।

ਉਨ੍ਹਾਂ ਦੇ ਪਿਤਾ ਰਵੀਨੇਂਦਰ ਮੋਹਨ ਮੁਖਰਜੀ ਹਿਮਾਲਿਆ ਸਟੂਡੀਓ ਦੇ ਫਾਊਂਡਰਸ 'ਚੋਂ ਇਕ ਸਨ।

Boney Kapoor and Sridevi

Riteish Deshmukh

Ranveer Singh

Urmila Matondkar

Priyanka Chopra and Madhu Chopra

Abhishek and Aishwarya Rai Bachchan

Ameesha Patel

Ayushmann Khurrana

Randhir Kapoor

Karan Johar

Amitabh Bachchan and Abhishek Bachchan

Arjun Kapoor

Shanoo Sharma and Vani Kapoor

Kareena Kapoor

Karisma Kapoor

Aamir Khan and Kiran Rao

Rani Mukerji