FacebookTwitterg+Mail

ਰਾਣੀ ਮੁਖਰਜੀ ਨੇ ਪਿਤਾ ਦੀਆਂ ਅਸਥੀਆਂ ਨੂੰ ਸੰਗਮ ਕਿਨਾਰੇ ਪਤੀ ਨਾਲ ਕੀਤਾ ਵਿਸਰਜਿਤ

rani mukerji immerses father ram mukerjis ashes
24 October, 2017 10:56:32 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਅੱਜ ਪਤੀ ਆਦਿਤਿਆ ਚੋਪੜਾ ਨਾਲ ਇਲਾਹਾਬਾਦ ਦੇ ਸੰਗਮ 'ਤੇ ਆ ਕੇ ਆਪਣੇ ਮਸ਼ਹੂਰ ਪਿਤਾ ਰਾਮ ਮੁਖਰਜੀ ਦੀਆਂ ਅਸਥੀਆਂ ਨੂੰ ਵਿਸਰਜਿਤ ਕੀਤਾ। ਇਸ ਮੌਕੇ 'ਤੇ ਰਾਣੀ ਦੇ ਭਰਾ ਰਾਜਾ ਮੁਖਰਜੀ ਤੇ ਪਰਿਵਾਰ ਦੇ ਕੁਝ ਹੋਰ ਲੋਕ ਵੀ ਮੌਜੂਦ ਸਨ। ਰਾਣੀ ਮੁਖਰਜੀ ਤੇ ਆਦਿਤਿਆ ਚੋਪੜਾ ਨੇ ਰਾਮ ਮੁਖਰਜੀ ਦੀਆਂ ਅਸਥੀਆਂ ਨੂੰ ਸੰਗਮ 'ਚ ਵਿਸਰਜਿਤ ਕਰਨ ਤੋਂ ਬਾਅਦ ਮਾਂ ਗੰਗਾ ਦੀ ਪੂਜਾ ਆਰਾਧਨਾ ਕੀਤੀ ਤੇ ਪਿਤਾ ਦੀ ਆਤਮਾ ਦੀ ਸਾਂਤੀ ਲਈ ਪ੍ਰਾਥਨਾ ਕੀਤੀ। ਰਾਣੀ ਤੇ ਆਦਿਤਿਆ ਸਮੇਤ ਸਾਰੇ ਲੋਕਾਂ ਨੇ ਇਸ ਮੌਕੇ 'ਤੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸਨ। 
ਰਾਣੀ ਮੁਖਰਜੀ ਦੇ ਪਰਿਵਾਰ ਦੇ ਸਾਰੇ ਚਾਰਟਰਡ ਪਲੇਨ ਨਾਲ ਸਵੇਰੇ ਇਲਾਹਾਬਾਦ ਆਏ ਸਨ ਤੇ ਉਥੋਂ ਗੱਡੀਆਂ ਨਾਲ ਨਾਲ ਸਿੱਧੇ ਬੋਟ ਕਲੱਬ ਪਹੁੰਚੇ। ਬੋਟ ਕਲੱਬ 'ਤੇ ਇਹ ਸਾਰੇ ਇਲਾਹਾਬਾਦ ਡੇਵਲਪਮੈਂਟ ਅਥਾਰਿਟੀ ਦੀ ਸਟੀਮਰ ਨਾਲ ਸੰਗਮ ਗਏ। ਸੰਗਮ 'ਤੇ ਬੰਗਾਲੀ ਸਮਾਜ ਦੇ ਤੀਰਥ ਪੁਰੋਹਿਤਾਂ ਨੇ ਪੂਜਾ ਅਰਚਨਾ ਕਰਵਾਈ। ਰਾਣੀ ਮੁਖਰਜੀ ਨਾਲ ਵੀ ਇਕ ਪੁਜਾਰੀ ਮੁੰਬਈ ਤੋਂ ਆਏ ਸਨ। ਇਲਾਹਾਬਾਦ ਦੇ ਸੰਗਮ 'ਤੇ ਅਸਥੀਆਂ ਵਿਸਰਜਨ ਤੋਂ ਬਾਅਦ ਪੂਰਾ ਪਰਿਵਾਰ ਦੂਜੇ ਧਾਰਮਿਕ ਸਥਨਾਂ 'ਤੇ ਅਸਥੀਆਂ ਲਈ ਰਵਾਨਾ ਹੋ ਗਏ।
ਦੱਸਣਯੋਗ ਹੈ ਕਿ ਰਾਣੀ ਮੁਖਰਜੀ ਦੇ ਪਿਤਾ ਰਾਮ ਮੁਖਰਜੀ ਮੁੰਬਈ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ। 84 ਸਾਲ ਦੇ ਰਾਮ ਮੁਖਰਜੀ ਲੰਬੇ ਸਮੇਂ ਤੋਂ ਬਿਮਾਰ ਸਨ।


Tags: Rani Mukerji Ram MukerjiSangamAditya ChopraRaja Mukerjiਰਾਣੀ ਮੁਖਰਜੀ