ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਅਤੇ ਆਦਿੱਤਿਆ ਚੋਪੜਾ ਦੀ ਬੇਟੀ ਆਦਿਰਾ ਦਾ 9 ਦਸੰਬਰ ਨੂੰ ਦੂਜਾ ਜਨਮਦਿਨ ਸੈਲੀਬ੍ਰੇਟ ਕੀਤਾ ਗਿਆ। ਰਾਣੀ ਅਤੇ ਆਦਿੱਤਿਆ ਨੇ ਯਸ਼ ਰਾਜ ਸਟੂਡਿਓ 'ਚ ਆਪਣੀ ਬੇਟੀ ਲਈ ਸ਼ਾਨਦਾਰ ਪਾਰਟੀ ਰੱਖੀ ਸੀ। ਪਾਰਟੀ 'ਚ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਪਾਰਟੀ ਦੇ ਦੌਰਾਨ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਅਲੀ ਖਾਨ, ਕਰਨ ਜੌਹਰ ਦੇ ਦੋਨੋਂ ਬੱਚੇ ਯਸ਼ ਅਤੇ ਰੂਹੀ ਨਾਲ ਖੇਡਦੇ ਹੋਏ ਨਜ਼ਰ ਆਏ।
ਤੈਮੂਰ ਦੀਆਂ ਤਸਵੀਰਾਂ ਤਾਂ ਸੋਸ਼ਲ ਮੀਡੀਆ 'ਚ ਹਮੇਸ਼ਾ ਵਾਇਰਲ ਹੁੰਦੀਆਂ ਹਨ ਅਤੇ ਇਹ ਤਸਵੀਰ ਵੀ ਲੋਕਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ।
ਕਰੀਨਾ ਅਤੇ ਤੈਮੂਰ, ਕਰਿਸ਼ਮਾ ਅਤੇ ਉਨ੍ਹਾਂ ਦੇ ਦੋਨੋਂ ਬੱਚੇ ਇਕ ਹੀ ਕਾਰ ਚ ਵੈਨਿਊ 'ਤੇ ਪਹੁੰਚੇ।
ਤੈਮੂਰ ਹਮੇਸ਼ਾ ਹੀ ਫਨ ਮੂਡ 'ਚ ਨਜ਼ਰ ਆਉਂਦਾ ਹੈ ਤੇ ਪਾਰਟੀ ਦੌਰਾਨ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।
ਕਰਿਸ਼ਮਾ ਕਪੂਰ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।
ਕਿਹਾ ਜਾ ਰਿਹਾ ਸੀ ਕਿ ਕਰਨ ਜੌਹਰ, ਤੈਮੂਰ ਦੇ ਬਰਥਡੇ 20 ਦਸੰਬਰ 'ਤੇ ਆਪਣੇ ਦੋਨੋਂ ਬੱਚਿਆਂ ਨੂੰ ਦੁਨੀਆ ਸਾਹਮਣੇ ਆਉਣਗੇ ਪਰ ਇਸ ਪਾਰਟੀ 'ਚ ਹੀ ਕਰਨ ਦੇ ਦੋਨੋਂ ਬੱਚਿਆਂ ਨਾਲ ਤੈਮੂਰ ਨਾਲ ਖੇਡਦੇ ਨਜ਼ਰ ਆਏ।
ਪਾਰਟੀ 'ਚ ਰਾਣੀ, ਸ਼ਿਲਪਾ ਸ਼ਿੰਦੇ ਆਪਣੇ ਬੇਟੇ ਨਾਲ, ਕਰਿਸ਼ਮਾ ਕਪੂਰ, ਕਰੀਨਾ ਕਪੂਰ, ਸ਼ਮਿਤਾ ਸ਼ੈੱਟੀ ਸਮੇਤ ਕਈ ਹੋਰ ਹਸਤੀਆਂ ਨਜ਼ਰ ਆਈਆਂ।
ਸ਼ਾਹਰੁਖ ਖਾਨ ਆਪਣੇ ਬੇਟੇ ਅਬਰਾਮ ਨਾਲ ਪਾਰਟੀ 'ਚ ਪੁੱਜੇ।
ਕੈਮਰੇ ਦੀ ਲਾਈਟ ਤੋਂ ਬਚਾਉਣ ਲਈ ਸ਼ਾਹਰੁਖ ਨੇ ਅਬਰਾਮ ਦਾ ਮੂੰਹ ਢੱਕ ਦਿੱਤਾ।
ਕਰਨ ਜੌਹਰ ਆਪਣੇ ਬੱਚਿਆਂ ਨਾਲ ਹੀ ਪਾਰਟੀ 'ਚ ਜਾਂਦੇ ਹਨ।
ਦੱਸ ਦੇਈਏ ਕਿ ਇਸ ਪਾਰਟੀ 'ਚ ਰੇਖਾ ਵੀ ਪੁੱਜੀ ਤੇ ਨਾਲ ਹੀ ਦੂਜੇ ਪਾਸੇ ਤੁਸ਼ਾਰ ਕਪੂਰ ਆਪਣੇ ਬੇਟੇ ਲਕਸ਼ੇ ਨਾਲ ਦਿਖੇ। ਸ਼ਵੇਤਾ ਬੱਚਨ ਤੇ ਕੈਟਰੀਨਾ ਕੈਫ ਆਪਣੀ ਭੈਣ ਇਸਾਬੇਲ ਵੀ ਇਸ ਪਾਰਟੀ 'ਚ ਨਜ਼ਰ ਆਈਆਂ।