ਮੁੰਬਈ- ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਫਿਲਮਾਂ 'ਚ ਇਕ ਵਾਰ ਫਿਰ ਤੋਂ ਫਿਲਮ 'ਹਿਚਕੀ' ਨਾਲ ਵਾਪਸੀ ਕਰਨ ਵਾਲੀ ਹੈ। ਰਾਣੀ ਮੁਖਰਜੀ ਨੇ ਇਸ ਫਿਲਮ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। 'ਹਿਚਕੀ' ਦੇ ਟਵਿਟਰ ਹੈਂਡਲ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਰਾਣੀ ਨੇ ਆਖਿਰੀ ਵਾਰ ਬਾਲੀਵੁੱਡ 'ਚ 'ਮਰਦਾਨੀ' ਫਿਲਮ 'ਚ ਕੰਮ ਕੀਤਾ ਸੀ। ਉਸ ਦੇ ਬਾਅਦ ਰਾਣੀ ਆਪਣੇ ਪਰਿਵਾਰ ਨਾਲ ਹੀ ਰਹੀ। ਹੁਣ ਰਾਣੀ ਦੇ ਫੈਂਸ ਲਈ ਇਹ ਵੱਡੀ ਖੁਸ਼ਖਬਰੀ ਹੈ। ਫਿਲਮ ਦੀ ਸ਼ੂਟਿੰਗ ਖਤਮ ਕਰਨ ਦੇ ਬਾਅਦ ਰਾਣੀ ਮੁਖਰਜੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' ਨੂੰ ਸਿਦਾਰਥ ਪੀ ਮਲਹੋਤਰਾ ਡਾਇਰੈਕਟ ਕਰਨਗੇ। ਫਿਲਮ ਦੇ ਨਿਰਮਾਤਾ ਮਨੀਸ਼ ਸ਼ਰਮਾ ਹਨ। ਯਸ਼ਰਾਜ ਬੈਨਰ ਹੇਠ ਬਣ ਰਹੀ ਇਹ ਤੀਜੀ ਫਿਲਮ ਹੈ, ਜਿਸ ਨੂੰ ਮਨੀਸ਼ ਬਣਾ ਰਹੇ ਹਨ। ਇਸ ਤੋਂ ਪਹਿਲੇ ਮਨੀਸ਼ ਫਿਲਮ 'ਦਮ ਲਗਾ ਕੇ ਹਈਸ਼ਾ' ਅਤੇ 'ਮੇਰੀ ਪਿਆਰੀ ਬਿੰਦੂ' ਨੂੰ ਵੀ ਬਣਾ ਚੁੱਕੇ ਹਨ। ਫਿਲਮ 'ਹਿਚਕੀ' ਦੇ ਜ਼ਰੀਏ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਇਕ ਔਰਤ ਆਪਣੀ ਸਭ ਤੋਂ ਵੱਡੀ ਕਮਜ਼ੋਰੀ ਨੂੰ ਸਭ ਤੋਂ ਵੱਡੀ ਤਾਕਤ 'ਚ ਬਦਲ ਲੈਂਦੀ ਹੈ।