FacebookTwitterg+Mail

Worst Looks: ਜਦੋਂ ਫੈਸ਼ਨ ਦੇ ਚੱਕਰ 'ਚ ਰਾਣੀ ਮੁਖਰਜੀ ਨਾਲ ਹੋਏ ਅਜਿਹੇ Blunders

    1/11
21 March, 2017 03:18:25 PM
ਮੁੰਬਈ- ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਭਾਰਤੀ ਫਿਲਮ ਅਦਾਕਾਰਾ ਹੈ। ਰਾਣੀ ਮੁਖਰਜੀ ਬਾਲੀਵੁੱਡ ਕੈਰੀਅਰ ਦੇ ਦੌਰਾਨ ਭਾਰਤ ਦੀ ਸਭ ਤੋਂ ਹਾਈ ਪ੍ਰੋਫਾਈਲ ਅਦਾਕਾਰਾਂ 'ਚੋਂ ਇਕ ਰਹੀ ਹੈ। ਰਾਣੀ ਮੁਖਰਜੀ ਨੂੰ ਕਈ ਪੁਰਸਕਾਰ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ 7 ਫਿਲਮਫੇਅਰ ਪੁਰਸਕਾਰ ਵੀ ਸ਼ਾਮਲ ਹਨ। ਰਾਣੀ ਭਾਰਤੀ ਅਦਾਕਾਰਾਂ ਦੀ ਸੂਚੀ 'ਚ ਪ੍ਰਭਾਵਸ਼ਾਲੀ ਅਦਾਕਾਰਾਂ 'ਚੋਂ ਇਕ ਮੰਨੀ ਜਾਂਦੀ ਹੈ।
ਰਾਣੀ ਮੁਖਰਜੀ ਅੱਜ (21 ਮਾਰਚ) 39 ਸਾਲ ਦੀ ਹੋ ਗਈ ਹੈ। 21 ਮਾਰਚ 1978 ਨੂੰ ਮੁੰਬਈ 'ਚ ਜਨਮੀ ਰਾਣੀ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1997 'ਚ ਆਈ ਬਾਲੀਵੁੱਡ ਫਿਲਮ 'ਰਾਜਾ ਕੀ ਆਏਗੀ ਬਾਰਾਤ' ਨਾਲ ਕੀਤੀ ਸੀ। 1997 ਤੋਂ ਹੁਣ ਤੱਕ ਰਾਣੀ ਕਈ ਸ਼ਾਨਦਾਰ ਅਤੇ ਸਟਾਈਲਿਸ਼ ਪਹਿਰਾਵੇ 'ਚ ਮੀਡੀਆ ਦੇ ਸਾਹਮਣੇ ਆ ਚੁੱਕੀ ਹੈ। ਹਾਲਾਂਕਿ, ਉਨ੍ਹਾਂ ਦੇ ਕੁਝ ਲੁਕਜ਼ ਦੀ ਬੇਹੱਦ ਆਲੋਚਨਾ ਵੀ ਹੋ ਚੁੱਕੀ ਹੈ। ਰਾਣੀ ਦਾ ਨਾਂ ਵੀ ਉਨ੍ਹਾਂ ਅਦਾਕਾਰਾਂ ਦੀ ਸੂਚੀ 'ਚ ਆਉਂਦਾ ਹੈ ਜੋ ਆਪਣੇ ਖਰਾਬ ਡਰੈਸਿੰਗ ਸੈਂਸ ਲਈ ਮਸ਼ਹੂਰ ਹਨ। ਕਈ ਪਾਰਟੀ ਇਵੈਂਟਜ਼ ਦੇ ਇਲਾਵਾ ਉਨ੍ਹਾਂ ਦੇ ਪ੍ਰੈਗਨੇਂਸੀ ਅਤੇ ਪੋਸਟ ਪ੍ਰੈਗਨੇਂਸੀ ਲੁੱਕ ਦੀ ਵੀ ਕਾਫੀ ਆਲੋਚਨਾ ਕੀਤੀ ਜਾ ਚੁੱਕੀ ਹੈ। ਆਖਿਰੀ ਵਾਰ ਰਾਣੀ ਨੂੰ 'ਮਰਦਾਨਗੀ' 'ਚ ਦੇਖਿਆ ਗਿਆ ਸੀ। ਆਦਿਤਿਆ ਚੋਪੜਾ ਨਾਲ ਵਿਆਹ ਕਰਨ ਦੇ ਬਾਅਦ ਰਾਣੀ ਨੇ ਫਿਲਮਾਂ ਤੋਂ ਬ੍ਰੈਕ ਲੈ ਲਿਆ ਸੀ। ਇਸੇ ਸਿਲਸਿਲੇ 'ਚ ਤੁਸੀਂ ਵੀ ਦੇਖੋ ਰਾਣੀ ਮੁਖਰਜੀ ਦੇ ਕੁਝ ਫੈਸ਼ਨ ਬਲੰਡਰ,ਜਿਨ੍ਹਾਂ ਦੇ ਕਾਰਨ ਉਨ੍ਹਾਂ ਦੇ ਸਟਾਈਲ ਸਟੇਟਮੈਂਟ 'ਤੇ ਸਵਾਲ ਉਠਾਏ ਗਏ ਸਨ।

Tags: rani mukherjee worst dressed blundersਫੈਸ਼ਨ ਰਾਣੀ ਮੁਖਰਜੀ ਆਦਿਤਿਆ ਚੋਪੜਾ

About The Author

Anuradha Sharma

Anuradha Sharma is News Editor at Jagbani.