FacebookTwitterg+Mail

ਸਿਨੇਮਾ ਦੇ ਨਾਂ 'ਤੇ ਸ਼ਹਿਰ ਦੀ ਬਦਨਾਮੀ ਮਨਜ਼ੂਰ ਨਹੀਂ : ਓਮ ਬਿਰਲਾ

rani mukherjee mardaani 2
16 November, 2019 03:24:50 PM

ਜੈਪੁਰ (ਬਿਊਰੋ) : ਅਭਿਨੇਤਰੀ ਰਾਣੀ ਮੁਖਰਜੀ ਦੀ ਫਿਲਮ 'ਮਰਦਾਨੀ 2' ਦਾ ਟਰੇਲਰ ਰਿਲੀਜ਼ ਹੋਣ ਦੇ ਨਾਲ ਹੀ ਰਾਜਸਥਾਨ ਦੇ ਕੋਟਾ 'ਚ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਕੋਟਾ ਦੇ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਨਿਰਮਾਤਾ ਫਿਲਮ ਰਾਹੀਂ ਕੋਟਾ ਦੀ ਸਾਖ ਖਰਾਬ ਕਰ ਰਹੇ ਹਨ। ਫਿਲਮ 'ਚ ਕੋਟਾ ਨਾਲ ਜੁੜੇ ਇਤਰਾਜ਼ਯੋਗ ਦ੍ਰਿਸ਼ ਹਟਵਾਉਣ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਸਥਾਨਕ ਲੋਕਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਬਿਰਲਾ ਕੋਟਾ ਤੋਂ ਐੱਮ. ਪੀ. ਹਨ। ਵਿਰੋਧ ਕਰਨ ਵਾਲਿਆਂ 'ਚ ਕਾਂਗਰਸ ਅਤੇ ਭਾਜਪਾ ਦੋਵਾਂ ਹੀ ਪਾਰਟੀਆਂ ਦੇ ਸਥਾਨਕ ਆਗੂਆਂ ਨਾਲ ਹੀ ਆਮ ਲੋਕ ਵੀ ਸ਼ਾਮਲ ਹਨ।

ਇਤਰਾਜ਼ਯੋਗ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਕੋਟਾ 'ਚ ਹੋਈ ਹੈ। ਫਿਲਮ 'ਚ ਇਕ ਸੀਰੀਅਲ ਕਿੱਲਰ ਨੂੰ ਕੁੜੀਆਂ ਦੇ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਦਿਖਾਇਆ ਗਿਆ ਹੈ। ਟਰੇਲਰ ਦੀ ਸ਼ੁਰੂਆਤ 'ਚ ਫਿਲਮ ਨੂੰ ਸੱਚੀ ਕਹਾਣੀ ਤੋਂ ਪ੍ਰੇਰਿਤ ਦੱਸਿਆ ਗਿਆ ਹੈ। ਕੋਟਾ ਦੇ ਲੋਕਾਂ ਨੂੰ ਇਸ 'ਤੇ ਇਤਰਾਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਟਾ 'ਚ ਅੱਜ ਤਕ ਜਬਰ ਜਨਾਹ ਦੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋਈ ਹੀ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਫਿਲਮ ਦੀ ਸ਼ੂਟਿੰਗ ਕੋਟਾ 'ਚ ਕੀਤੀ ਜਾ ਰਹੀ ਸੀ ਤਾਂ ਉਹ ਬਹੁਤ ਖੁਸ਼ ਸਨ। ਉਨ੍ਹਾਂ ਨੇ ਫਿਲਮ ਦੀ ਯੂਨਿਟ ਦਾ ਸਵਾਗਤ ਕੀਤਾ ਸੀ ਪਰ ਹੁਣ ਫਿਲਮ 'ਚ ਕੋਟਾ ਦੇ ਬਾਰੇ 'ਚ ਫਿਲਮਾਏ ਗਏ, ਦ੍ਰਿਸ਼ਾਂ ਨੂੰ ਲੈ ਕੇ ਉਹ ਚਿੰਤਤ ਹਨ।

...ਤਾਂ ਅਦਾਲਤ ਵਿਚ ਜਾਵਾਂਗੇ
ਲੋਕਾਂ ਦੀ ਮੰਗ ਹੈ ਕਿ ਫਿਲਮ ਤੋਂ ਕੋਟਾ ਦਾ ਨਾਂ ਹਟਾਇਆ ਜਾਏ। ਜੇ ਇਸ ਦਿਸ਼ਾ 'ਚ ਜਲਦ ਹੀ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਅਦਾਲਤ 'ਚ ਜਾਣਗੇ। ਇਸ ਫਿਲਮ 'ਚ ਰਾਣੀ ਮੁਖਰਜੀ ਤੋਂ ਇਲਾਵਾ ਆਦਿੱਤਿਆ ਚੋਪੜਾ ਨੇ ਮੁੱਖ ਕਿਰਦਾਰ ਨਿਭਾਇਆ ਹੈ। ਫਿਲਮ ਦੇ ਨਿਰਦੇਸ਼ਕ ਗੋਪੀ ਪੁਥਰਣ ਹਨ। ਫਿਲਮ ਦੀ ਸ਼ੂਟਿੰਗ ਕੋਟਾ ਦੇ ਇਲਾਵਾ ਜੈਪੁਰ 'ਚ ਵੀ ਕੀਤੀ ਗਈ ਹੈ।


Tags: Rani MukherjeeMardaani 2TroubleLS speaker Om BirlaKota ResidentsBollywood Celebrity

Edited By

Sunita

Sunita is News Editor at Jagbani.