FacebookTwitterg+Mail

ਖਲਨਾਇਕ ਬਣ ਲੋਕਾਂ ਨੂੰ 'ਰਾਂਝਾ ਰਫਿਊਜੀ' 'ਚ ਡਰਾਉਣਗੇ ਕਰਮਜੀਤ ਅਨਮੋਲ

ranjha refugee
07 October, 2018 02:31:02 PM

ਜਲੰਧਰ(ਬਿਊਰੋ)— 26 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਨੂੰ ਤਿਆਰ ਹੈ ਪੰਜਾਬੀ ਫਿਲਮ 'ਰਾਂਝਾ ਰਫਿਊਜੀ'। ਇਸ ਫਿਲਮ 'ਚ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਆਪਣੀ ਅਦਾਕਾਰੀ ਅਤੇ ਕਾਮੇਡੀ ਦੇ ਕਿੰਗ ਕਰਮਜੀਤ ਅਨਮੋਲ ਪਹਿਲੀ ਵਾਰ ਕਿਸੇ ਫਿਲਮ 'ਚ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਆਪਣੇ ਗੁੱਸੇ ਨਾਲ ਡਰਾਉਂਦੇ ਨਜ਼ਰ ਆਉਣਗੇ। ਜੀ ਹਾਂ, ਪੰਜਾਬੀ ਫਿਲਮ 'ਰਾਂਝਾ ਰਫਿਊਜੀ' 'ਚ ਕਰਮਜੀਤ ਅਨਮੋਲ ਪਹਿਲੀ ਵਾਰ ਖਲਨਾਇਕ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਨਿਰਦੇਸ਼ਕ ਅਵਤਾਰ ਸਿੰਘ ਦੀ ਇਸ ਫਿਲਮ 'ਚ ਪਹਿਲੀ ਵਾਰ ਕਰਮਜੀਤ ਅਨਮੋਲ ਤੋਂ ਲੀਕ ਤੋਂ ਹਟਕੇ ਕੰਮ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਫਿਲਮ 'ਚ ਕਰਮਜੀਤ ਅਨਮੋਲ ਦੇਸੀ ਸਟਾਈਲ 'ਚ ਨਜ਼ਰ ਆਉਣਗੇ। 'ਜੇ ਬੀ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਟਰੇਲਰ 5 ਅਕਤੂਬਰ ਨੂੰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 


ਦੱਸਣਯੋਗ ਹੈ ਕਿ ਇਸ ਫਿਲਮ ਦੇ ਜ਼ਰੀਏ ਰੌਸ਼ਨ ਪ੍ਰਿੰਸ ਪਹਿਲੀ ਵਾਰ ਦੋਹਰੀ ਭੂਮਿਕਾ 'ਚ ਨਜ਼ਰ ਆਉਣਗੇ। ਕਰਮਜੀਤ ਅਨਮੋਲ ਬਤੌਰ ਗਾਇਕ ਵੀ ਆਪਣੀ ਵੱਖਰੀ ਪਛਾਣ ਰੱਖਦੇ ਹਨ। ਇਨ੍ਹੀਂ ਦਿਨੀਂ ਪੰਜਾਬੀ ਇੰਡਸਟਰੀ ਦੇ ਸਭ ਤੋਂ ਸਰਗਰਮ ਕਲਾਕਾਰਾਂ 'ਚ ਸ਼ਾਮਲ ਕਰਮਜੀਤ ਅਨਮੋਲ ਇਸ ਫਿਲਮ ਦੇ ਜ਼ਰੀਏ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣਗੇ। ਕਰਜਮੀਤ ਅਨਮੋਲ ਮੁਤਾਬਕ ਉਨ੍ਹਾਂ ਦੀ ਇਹ ਫਿਲਮ ਕਈਆਂ ਚੀਜਾਂ ਕਾਰਨ ਵੱਖਰੀ ਹੈ। ਦਰਸ਼ਕ ਉਸ ਨੂੰ ਇਸ ਤਰ੍ਹਾਂ ਦੇ ਕਿਰਦਾਰ 'ਚ ਜ਼ਰੂਰ ਪਸੰਦ ਕਰਨਗੇ। ਇਸ ਫਿਲਮ 'ਚ ਰੌਸ਼ਨ ਪ੍ਰਿੰਸ ਨਾਲ ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ ਅਤੇ ਸਾਨਵੀਂ ਧੀਮਾਨ ਨੇ ਅਹਿਮ ਭੂਮਿਕਾ 'ਚ ਹਨ। ਟਰੇਲਰ ਮੁਤਾਬਕ ਇਹ ਫਿਲਮ ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਹੈ।


Tags: Ranjha Refugee Roshan Prince Saanvi Dhiman Karamjit Anmol Nisha Bano Harby Sangha

Edited By

Sunita

Sunita is News Editor at Jagbani.