ਜਲੰਧਰ (ਰਾਹੁਲ ਸਿੰਘ)— ਰੌਸ਼ਨ ਪ੍ਰਿੰਸ ਦੀ ਆਗਾਮੀ ਫਿਲਮ 'ਰਾਂਝਾ ਰਫਿਊਜੀ' ਦਾ ਟ੍ਰੇਲਰ 5 ਅਕਤੂਬਰ ਨੂੰ ਰਿਲੀਜ਼ ਹੋਇਆ, ਜਿਸ ਨੂੰ ਯੂਟਿਊਬ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦਾ ਟ੍ਰੇਲਰ ਜਿਥੇ ਦਰਸ਼ਕਾਂ ਨੂੰ ਹਸਾਉਣ 'ਚ ਸਫਲ ਹੋਇਆ, ਉਥੇ ਇਸ 'ਚ ਸਸਪੈਂਸ ਦਾ ਤੜਕਾ ਵੀ ਲਾਇਆ ਗਿਆ ਹੈ। ਫਿਲਮ 'ਚ ਰੌਸ਼ਨ ਪ੍ਰਿੰਸ ਰਾਂਝਾ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਿਹਾ ਹੈ। ਉਹ ਇਕ ਕੁੜੀ ਨਾਲ ਪਿਆਰ ਕਰਨ ਤੋਂ ਬਾਅਦ ਫੌਜ 'ਚ ਕਿਵੇਂ ਭਰਤੀ ਹੋ ਜਾਂਦਾ ਹੈ, ਇਹ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਇਹੀ ਨਹੀਂ ਰੌਸ਼ਨ ਪ੍ਰਿੰਸ ਪਹਿਲੀ ਵਾਰ ਕਿਸੇ ਪੀਰੀਅਡ ਫਿਲਮ 'ਚ ਕੰਮ ਕਰ ਰਹੇ ਹਨ, ਜਿਸ 'ਚ ਉਸ ਦਾ ਡਬਲ ਰੋਲ ਹੈ। ਫਿਲਮ 'ਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਸਾਨਵੀ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਸ਼ਾ ਬਾਨੋ ਤੇ ਕਈ ਹੋਰ ਸਿਤਾਰੇ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਅਵਤਾਰ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੀ ਅਵਤਾਰ ਸਿੰਘ ਦਾ ਹੈ। ਫਿਲਮ ਦੇ ਪ੍ਰੋਡਿਊਸਰ ਤਰਸੇਮ ਕੌਸ਼ਲ ਤੇ ਸੁਦੇਸ਼ ਠਾਕੁਰ ਹਨ। ਦੁਨੀਆ ਭਰ 'ਚ ਇਹ ਫਿਲਮ 26 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਦਾ ਗੀਤ 'ਜੋੜੀ' ਵੀ ਚਰਚਾ 'ਚ
'ਰਾਂਝਾ ਰਫਿਊਜੀ' ਫਿਲਮ ਦਾ ਹਾਲ ਹੀ 'ਚ ਪਹਿਲਾ ਗੀਤ 'ਜੋੜੀ' ਵੀ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਆਵਾਜ਼ ਨਛੱਤਰ ਗਿੱਲ ਨੇ ਦਿੱਤੀ ਹੈ, ਜਦਕਿ ਇਸ ਦੇ ਬੋਲ ਮਸ਼ਹੂਰ ਗੀਤਕਾਰ ਬਾਬੂ ਸਿੰਘ ਮਾਨ ਨੇ ਲਿਖੇ ਹਨ। ਗੀਤ ਦਾ ਸੰਗੀਤ ਜੱਸੀ ਐਕਸ ਨੇ ਦਿੱਤਾ ਹੈ। ਗੀਤ 'ਚ ਵਿਆਹ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਜੋ ਦਰਸ਼ਕਾਂ ਦੇ ਦਿਲਾਂ ਨੂੰ ਟੁੰਬ ਰਿਹਾ ਹੈ।