FacebookTwitterg+Mail

ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਇਨ੍ਹਾਂ ਥਿਏਟਰਾਂ 'ਚ ਰਿਲੀਜ਼ ਹੋਵੇਗੀ 'ਰਾਂਝਾ ਰਫਿਊਜੀ'

ranjha refugee
23 October, 2018 02:31:34 PM

ਜਲੰਧਰ (ਬਿਊਰੋ)— 'ਰਾਂਝਾ ਰਫਿਊਜੀ' ਫਿਲਮ ਦੁਨੀਆ ਭਰ 'ਚ 26 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰੌਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਨਿਸ਼ਾ ਬਾਨੋ ਸਮੇਤ ਕਈ ਹੋਰ ਸਿਤਾਰੇ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਅਵਤਾਰ ਸਿੰਘ ਨੇ ਡਾਇਰੈਕਟ ਕੀਤਾ ਹੈ, ਜਦਕਿ ਕਹਾਣੀ ਤੇ ਸਕ੍ਰੀਨਪਲੇਅ ਵੀ ਅਵਤਾਰ ਸਿੰਘ ਦਾ ਹੈ। ਫਿਲਮ ਦੀ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਸਿਨੇਮਾ ਲਿਸਟ ਸਾਹਮਣੇ ਆਈ ਹੈ। ਆਓ ਦੇਖਦੇ ਹਾਂ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਕਿਨ੍ਹਾਂ ਥਿਏਟਰਾਂ 'ਚ 'ਰਾਂਝਾ ਰਫਿਊਜੀ' ਰਿਲੀਜ਼ ਹੋਣ ਜਾ ਰਹੀ ਹੈ—

ਆਸਟਰੇਲੀਆ

Punjabi Bollywood Tadka

ਨਿਊਜ਼ੀਲੈਂਡ

Punjabi Bollywood Tadka

ਦੱਸਣਯੋਗ ਹੈ ਕਿ 'ਰਾਂਝਾ ਰਫਿਊਜੀ' ਫਿਲਮ ਨੂੰ ਪ੍ਰੋਡਿਊਸ ਤਰਸੇਮ ਕੌਸ਼ਲ ਤੇ ਸੁਦੇਸ਼ ਠਾਕੁਰ ਨੇ ਕੀਤਾ ਹੈ। ਫਿਲਮ 'ਚ ਰੌਸ਼ਨ ਪ੍ਰਿੰਸ ਡਬਲ ਰੋਲ ਨਿਭਾਅ ਰਹੇ ਹਨ। ਇਹ ਇਕ ਪੀਰੀਅਡ ਡਰਾਮਾ ਫਿਲਮ ਹੈ, ਜਿਸ 'ਚ ਕਾਮੇਡੀ ਦੇ ਨਾਲ-ਨਾਲ ਕਈ ਹੋਰ ਰੰਗ ਦੇਖਣ ਨੂੰ ਮਿਲਣਗੇ।


Tags: Ranjha Refugee Roshan Prince Saanvi Dhiman Karamjit Anmol Harby Sangha Nisha bano Avtar Singh

Edited By

Rahul Singh

Rahul Singh is News Editor at Jagbani.