FacebookTwitterg+Mail

'ਜਗ ਬਾਣੀ' ਦੇ ਵਿਹੜੇ ਪਹੁੰਚੀ 'ਰਾਂਝਾ ਰਫਿਊਜੀ' ਦੀ ਸਟਾਰ ਕਾਸਟ

ranjha refugee
24 October, 2018 04:02:39 PM

ਜਲੰਧਰ (ਬਿਊਰੋ)— 'ਰਾਂਝਾ ਰਫਿਊਜੀ' ਫਿਲਮ ਦੁਨੀਆ ਭਰ 'ਚ 26 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ 'ਰਾਂਝਾ ਰਫਿਊਜੀ' ਦੀ ਸਟਾਰ ਕਾਸਟ 'ਜਗ ਬਾਣੀ' ਦੇ ਵਿਹੜੇ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਫਿਲਮ ਨਾਲ ਜੁੜੀਆਂ ਕਈ ਖਾਸ ਗੱਲਾਂ ਨੂੰ ਸ਼ੇਅਰ ਕੀਤਾ। ਦੱਸ ਦੇਈਏ ਕਿ 'ਰਾਂਝਾ ਰਵਿਊਜੀ' ਫਿਲਮ 'ਚ ਰੌਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਨਿਸ਼ਾ ਬਾਨੋ ਸਮੇਤ ਕਈ ਹੋਰ ਸਿਤਾਰੇ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਅਵਤਾਰ ਸਿੰਘ ਨੇ ਡਾਇਰੈਕਟ ਕੀਤਾ ਹੈ, ਜਦੋਂਕਿ ਕਹਾਣੀ ਤੇ ਸਕ੍ਰੀਨਪਲੇਅ ਵੀ ਅਵਤਾਰ ਸਿੰਘ ਦਾ ਹੈ।

ਦੱਸ ਦੇਈਏ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਰੌਸ਼ਨ ਪ੍ਰਿੰਸ ਕਿਸੇ ਫਿਲਮ 'ਚ ਦੋਹਰੀ ਭੂਮਿਕਾ ਨਿਭਾ ਰਿਹਾ ਹਨ। ਇਸ ਫਿਲਮ ਨਾਲ ਪਹਿਲੀ ਵਾਰ ਮਸ਼ਹੂਰ ਕਾਮੇਡੀਅਨ ਕਰਮਜੀਤ ਅਨਮੋਲ ਕਾਮੇਡੀਅਨ ਨਹੀਂ ਸਗੋਂ ਖਲਨਾਇਕ ਵਜੋਂ ਨਜ਼ਰ ਆਉਣਗੇ। ਨਿਰਦੇਸ਼ਕ ਅਵਤਾਰ ਸਿੰਘ ਦੀ ਹੀ ਲਿਖੀ ਇਹ ਫਿਲਮ ਪਾਕਿਸਤਾਨ ਤੋਂ ਉੱਜੜਕੇ ਆਏ ਅਤੇ ਪੰਜਾਬ ਦੇ ਇਕ ਪਿੰਡ 'ਚ ਰਹਿ ਰਹੇ ਉਸ ਪਰਿਵਾਰ ਦੇ ਮੁੰਡੇ ਦੀ ਕਹਾਣੀ ਹੈ, ਜਿਸ ਨੂੰ ਵੀ ਅੱਜ ਵੀ ਲੋਕ ਰਫਿਊਜੀ ਪਰਿਵਾਰ ਵਜੋਂ ਜਾਣਦੇ ਹਨ। ਇਸ ਪਰਿਵਾਰ ਦਾ ਮੁੰਡਾ ਰਾਂਝਾ ਪਿੰਡ 'ਚ ਆਈ ਇਕ ਕੁੜੀ ਦੇ ਪਿਆਰ 'ਚ ਪੈ ਜਾਂਦਾ ਹੈ, ਜਿਸ ਕਾਰਨ ਉਸ ਨੂੰ ਪਿੰਡ ਛੱਡਣਾ ਪੈਂਦਾ ਹੈ। ਪਿੰਡ ਛੱਡਣ ਤੋਂ ਬਾਅਦ ਉਹ ਫੌਜ 'ਚ ਭਾਰਤੀ ਹੋ ਜਾਂਦਾ ਹੈ। ਇਹ ਗੱਲ ਫਿਲਮ 'ਚ ਦਿਲਚਸਪੀ ਪੈਦਾ ਕਰਦੀ ਹੈ। ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਈ ਗਈ ਇਹ ਫਿਲਮ ਰੌਸ਼ਨ ਪ੍ਰਿੰਸ ਦੀ ਅਦਾਕਾਰੀ ਦੀ ਮਿਸਾਲ ਬਣ ਸਕਦੀ ਹੈ। ਇਸ ਫਿਲਮ 'ਚ ਦੋਹਰਾ ਕਿਰਦਾਰ ਨਿਭਾਉਣਾ ਰੌਸ਼ਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਸੋਸ਼ਲ ਮੀਡੀਆ 'ਤੇ ਫਿਲਮ ਦੇ ਟਰੇਲਰ ਅਤੇ ਮਿਊਜ਼ਿਕ ਨੂੰ ਮਿਲ ਰਹੇ ਹੁੰਗਾਰੇ ਤੋਂ ਇਹ ਆਸ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਨੂੰ ਦਰਸ਼ਕਾਂ ਦਾ ਵੱਡਾ ਹੁੰਗਾਰਾ ਮਿਲੇਗਾ।


Tags: Ranjha Refugee Roshan Prince Saanvi Dhiman Karamjit Anmol Harby Sangha Nisha bano Avtar Singh

Edited By

Sunita

Sunita is News Editor at Jagbani.