FacebookTwitterg+Mail

ਰਣਜੀਤ ਬਾਵਾ ਨੇ ਬ੍ਰਿਸਬੇਨ ਮੇਲੇ 'ਚ ਬੰਨ੍ਹਿਆ ਰੰਗ

ranjit bawa
25 March, 2019 04:25:36 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦਾ ਪਸਾਰ ਕਰਦੇ ਹੋਏ ਪ੍ਰਬੰਧਕ ਜਰਮਨ ਰੰਧਾਵਾ, ਪਵਨ ਸ਼ਰਮਾ, ਗਗਨ ਗਰੇਵਾਲ ਅਤੇ ਹਰਿੰਦਰ ਗਿੱਲ ਆਦਿ ਵਲੋ 'ਇਕਤਾਰੇ ਵਾਲਾ' ਦੇ ਨਾਂ ਹੇਠ ਸ਼ਾਨਦਾਰ ਮੇਲਾ ਬ੍ਰਿਸਬੇਨ ਦੇ ਰੋਕਲੀ ਸ਼ੋਅ ਗਰਾਊਂਡ ਵਿਖੇ ਕਰਵਾਇਆ ਗਿਆ, ਜਿੱਥੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਨੇ ਸੰਗੀਤ ਤੇ ਖੇਡਾਂ ਦਾ ਖੂਬ ਆਨੰਦ ਮਾਣਿਆ। ਇਸ ਮੇਲੇ ਦੀ ਸ਼ੁਰੂਆਤ ਮੰਚ ਸੰਚਾਲਕ ਜਸਵਿੰਦਰ ਰਾਣੀਪੁਰ ਨੇ ਸਭ ਨੂੰ 'ਜੀ ਆਇਆਂ' ਅਤੇ ਸਹਿਯੋਗੀਆਂ ਦਾ ਧੰਨਵਾਦ ਕਰਨ ਨਾਲ ਕੀਤੀ।

ਇਸ ਦੇ ਉਪਰੰਤ ਗਾਇਕ ਮਲਕੀਤ ਧਾਲੀਵਾਲ, ਸਨੀ ਕਿੰਗਰਾ ਨੇ ਆਪੋ ਆਪਣੇ ਗੀਤਾਂ ਨਾਲ ਹਾਜ਼ਰੀ ਭਰੀ। ਇਸ ਤੋਂਬਾਅਦ ਗਾਇਕੀ ਦੇ ਖੁੱਲ੍ਹੇ ਅਖਾੜੇ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਰਣਜੀਤ ਬਾਵਾ ਨੇ ਆਪਣੀ ਦਮਦਾਰ ਅਵਾਜ਼ 'ਚ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਰਣਜੀਤ ਬਾਵਾ ਨੇ 'ਬੋਹੜਾਂ ਦੀ ਬ੍ਰਿਸਬੇਨ ਮੇਲੇ' 'ਚ ਖੂਬ ਰੰਗ ਬੰਨ੍ਹਿਆ।


Tags: BrisbaneAustraliaRanjit BawaMalkit DhaliwalSunny Khanguraਬ੍ਰਿਸਬੇਨਰਣਜੀਤ ਬਾਵਾਮਲਕੀਤ ਧਾਲੀਵਾਲ ਸਨੀ ਕਿੰਗਰਾ

Edited By

Sunita

Sunita is News Editor at Jagbani.