FacebookTwitterg+Mail

ਪੰਜਾਬ 'ਚ ਵਧਦੇ ਨਸ਼ੇ ਨੂੰ ਲੈ ਕੇ ਚਿੰਤਾ 'ਚ ਰਣਜੀਤ ਬਾਵਾ, ਸਿੰਗਰਾਂ ਨੂੰ ਕੀਤੀ ਅਪੀਲ

ranjit bawa
29 May, 2019 10:36:39 AM

ਜਲੰਧਰ (ਬਿਊਰੋ) : ਹਮੇਸ਼ਾ ਹੀ ਆਪਣੇ ਗੀਤਾਂ 'ਚ ਪੰਜਾਬ ਦੇ ਰੰਗ ਝਲਕਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਅਕਸਰ ਸ਼ੋਸ਼ਲ ਮੀਡੀਆ 'ਤੇ ਸਮਾਜਿਕ ਮੁੱਦਿਆਂ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਹਨ। ਪੰਜਾਬ 'ਚ ਦਿਨੋਂ-ਦਿਨ ਵਧਦੇ ਨਸ਼ੇ ਨੂੰ ਲੈ ਕੇ ਰਣਜੀਤ ਬਾਵਾ ਨੇ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ ਸਨੈਪ ਚੈਟ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਖਾਸ ਅਪੀਲ ਕੀਤੀ ਹੈ। ਰਣਜੀਤ ਬਾਵਾ ਨੇ ਸਾਰੇ ਗਾਇਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਗੀਤਾਂ 'ਚ ਨਸ਼ਿਆਂ ਨੂੰ ਪ੍ਰਮੋਟ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੀਤੀ ਇਸ ਅਪੀਲ ਦੀ ਹਰ ਪਾਸੇ ਫੈਨਜ਼ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ ਅਤੇ ਇਸ ਕਦਮ ਲਈ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਵੀ ਹੋ ਰਹੀ ਹੈ।

Punjabi Bollywood Tadka
ਦੱਸ ਦਈਏ ਫਿਲਮਾਂ ਅਤੇ ਲਾਈਵ ਅਖਾੜਿਆਂ 'ਚ ਆਪਣੀ ਗਾਇਕੀ ਦਾ ਜੌਹਰ ਦਿਖਾਉਣ ਵਾਲੇ ਰਣਜੀਤ ਬਾਵਾ 'ਹਾਈਐਂਡ ਯਾਰੀਆਂ', 'ਖਿਦੋ ਖੂੰਡੀ' ਅਤੇ 'ਮਿਸਟਰ ਐਂਡ ਮਿਸਟਰ 420' ਵਰਗੀਆਂ ਫਿਲਮ 'ਚ ਵੀ ਕੰਮ ਕਰ ਚੁੱਕੇ ਹਨ।


Tags: Ranjit BawaInstagramPostViralDrugsPunjabPunjabi Singer

Edited By

Sunita

Sunita is News Editor at Jagbani.