FacebookTwitterg+Mail

'ਡਾਲਰ ਵਰਸਿਜ਼ ਰੋਟੀ' ਗੀਤ ਪਿੱਛੇ ਰਣਜੀਤ ਬਾਵਾ ਦੀ ਹੈ ਇਹ ਅਸਲ ਕਹਾਣੀ!

ranjit bawa
24 July, 2017 03:33:45 PM

ਜਲੰਧਰ— ਪੰਜਾਬੀ ਗਾਇਕ ਅਤੇ ਪਾਲੀਵੁੱਡ ਇੰਡਸਟਰੀ 'ਚ ਡੈਬਿਊ ਕਰ ਚੁੱਕੇ ਰਣਜੀਤ ਬਾਵਾ ਕਾਲਜ ਸਮੇਂ ਤੋਂ ਹੀ ਕਾਫੀ ਮਸ਼ਹੂਰ ਸਨ। ਰਣਜੀਤ ਬਾਵਾ ਇਕ ਅਜਿਹਾ ਕਲਾਕਾਰ ਹੈ, ਜਿਨ੍ਹਾਂ ਨੇ ਲਗਾਤਾਰ ਕਾਲਜ ਫੈਸਟੀਵਲ 'ਚ 6 ਬਾਰ ਕੰਪੀਟੀਸ਼ਨ 'ਚ ਆਪਣੀ ਨੰਬਰ ਵਨ ਦੀ ਪੋਜੀਸ਼ਨ ਨੂੰ ਕਾਇਮ ਰੱਖਿਆ।

Punjabi Bollywood Tadka

ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ, ''ਮੇਰੀ ਮਾਂ ਮੇਰੀ ਜਿੰਦਗੀ 'ਚ ਖਾਸ ਥਾਂ ਰੱਖਦੀ ਹੈ, ਜਿਸ ਕਰ ਕੇ ਮੈਂ 'ਡਾਲਰ ਵਰਸਿਜ਼ ਰੋਟੀ' ਗੀਤ ਵੀ ਗਾਇਆ ਸੀ। ਇਸ ਗੀਤ ਬਾਰੇ ਦੱਸਦੇ ਹੋਏ ਕਿਹਾ ਕਿ, ਮੇਰੀ ਮਾਂ ਨੇ ਇਕਲਿਆਂ ਹੀ ਪਰਿਵਾਰ ਨੂੰੰਸੰਭਲਿਆ। ਛੋਟੀ ਉਮਰ ਦੇ ਸੀ ਜਦੋਂ ਮੇਰੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਮੇਰੀ ਮਾਂ ਦੇ ਮੋਢਿਆਂ 'ਤੇ ਪੂਰੇ ਪਰਿਵਾਰ ਦੀ ਜਿੰਮੇਵਾਰੀ ਆ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 2014 'ਚ ਮੈਂ ਪਹਿਲੀ ਵਾਰ ਕੈਨੇਡਾ ਗਿਆ ਸੀ ਤੇ ਫਲਾਈਟ ਕਾਰਨ ਮੈਨੂੰ ਨੀਂਦ ਨਹੀਂ ਆਈ ਅਤੇ ਨਾਲ ਹੀ ਮੈਨੂੰ ਕਾਫੀ ਜੋਰ ਦੀ ਭੁੱਖ ਵੀ ਲੱਗੀ ਸੀ ਪਰ ਰਾਤ ਦੇ ਤਿੰਨ ਵਜੇ ਕੋਈ ਰੋਟੀ ਖਵਾਉਣ ਵਾਲਾ ਨਹੀਂ ਸੀ।

Punjabi Bollywood Tadka

ਜਦੋਂ ਮੈਂ ਹੋਟਲ ਦਾ ਪਰਦਾ ਹਟਾਇਆ ਤਾਂ ਵੇਖਿਆ ਕਿ ਸਾਹਮਣੇ ਹੋਟਲ ਹੈ, ਜਿਥੋਂ ਖਾਣ ਲਈ ਬਰਗਰ ਤੇ ਕਾਫੀ ਲਈ ਪਰ ਮੇਰੇ ਦਿਲ 'ਚ ਖਿਆਲ ਆਇਆ ਕਿ ਘਰੇ ਹੁੰਦਿਆਂ ਮਾਂ ਨੂੰ ਜਦੋਂ ਮਰਜ਼ੀ ਉਠਾ ਲਓ ਕੁਝ ਬਣਾਉਣ ਲਈ ਪਰ ਦੂਰ ਪਰਦੇਸ 'ਚ ਕੋਈ ਨਹੀਂ, ਜੋ ਮਾਂ ਵਾਂਗ ਖਿਆਲ ਰੱਖੇ ਤੇ ਪਿਆਰ ਕਰੇ।'' ਇਹੀ ਸੋਚ ਉਨ੍ਹਾਂ ਨੇ ਇਸ ਗੀਤ ਬਣਾਇਆ, ਜੋ ਲੋਕਾਂ ਦੀ ਅਸਲ 'ਚ ਪਰਦੇਸ 'ਚ ਰਹਿਣ ਵਾਲੇ ਲੋਕਾਂ 'ਤੇ ਅਧਾਰਿਤ ਹੈ ਤੇ ਜਿਸ ਨੂੰ ਕਾਫੀ ਸਰਾਹਿਆ ਵੀ ਗਿਆ।

Punjabi Bollywood Tadka


Tags: Pollywood Celebrity and Punjabi SingerRanjit Bawa Dollar Vs RotiMittti Da Bawaਰਣਜੀਤ ਬਾਵਾਡਾਲਰ ਵਰਸਿਜ਼ ਰੋਟੀ